ਨਵੀਂ ਦਿੱਲੀ: ਹੈਦਰਾਬਾਦ ਵਿੱਚ ਵੈਟਨਰੀ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦਾ ਮਾਮਲਾ ਸੰਸਦ ਵਿੱਚ ਗੂੰਜਿਆ। ਇਸ ਦੌਰਾਨ ਰਾਜ ਸਭਾ ਵਿੱਚ ਸਭਾਪਤੀ ਵੈਂਕਿਆ ਨਾਇਡੂ ਨੇ ਵੀ ਆਪਣੇ ਵਿਚਾਰ ਰੱਖੇ।
ਵੈਂਕਿਆ ਨਾਇਡੂ ਨੇ ਕਿਹਾ, "ਹੈਦਰਾਬਾਦ ਵਿੱਚ ਜੋ ਹੋਇਆ ਉਹ ਸਾਡੇ ਸਮਾਜ ਅਤੇ ਸਿਸਟਮ ਲਈ ਅਪਮਾਨਜਨਕ ਹੈ। ਸਾਨੂੰ ਵੇਖਣਾ ਚਾਹੀਦਾ ਹੈ ਕਿ ਅਜਿਹੀਆਂ ਚੀਜ਼ਾਂ ਕਿਉਂ ਹੋ ਰਹੀਆਂ ਹਨ ਅਤੇ ਸਾਨੂੰ ਇਸ ਦਾ ਹੱਲ ਲੱਭਣਾ ਚਾਹੀਦਾ ਹੈ। ਮੈਂ ਚਾਹੁੰਦਾ ਹਾਂ ਕਿ ਸਾਰੇ ਇਸ ਉੱਤੇ ਆਪਣੇ ਰਾਏ ਦੇਣ।"
ਉਨ੍ਹਾਂ ਕਿਹਾ, "ਬਲਾਤਕਾਰੀਆਂ ਉੱਤੇ ਰਹਿਮ ਨਹੀਂ ਕਰਨਾ ਚਾਹੀਦਾ। ਕੋਈ ਨਵਾਂ ਬਿੱਲ ਨਹੀਂ ਚਾਹੀਦਾ ਬਲਕਿ ਇੱਛਾਸ਼ਕਤੀ ਦੀ ਜ਼ਰੂਰਤ ਹੈ।"
ਦੱਸ ਦਈਏ ਕਿ 28 ਨਵੰਬਰ ਦੀ ਰਾਤ ਹੈਦਰਾਬਾਦ ਦੇ ਸ਼ਮਸਾਬਾਦ ਵਿੱਚ ਵੈਟਨਰੀ ਡਾਰਟਕ ਨਾਲ 4 ਲੋਕਾਂ ਨੇ ਜਬਰ ਜਨਾਹ ਕੀਤਾ ਅਤੇ ਇਸ ਤੋਂ ਬਾਅਦ ਉਸ ਉੱਤੇ ਕੈਰੋਸੀਨ ਪਾ ਕੇ ਉਸ ਨੂੰ ਜਿਉਂਦਿਆਂ ਸਾੜ ਦਿੱਤਾ। ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।