ਨਵੀਂ ਦਿੱਲੀ: ਚੰਦਰਯਾਨ-2 ਰਾਹੀਂ ਭਾਰਤ ਨੇ ਪੁਲਾੜ ਦੀ ਦੁਨੀਆ ‘ਚ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ। ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ ਚੰਦਰਯਾਨ ਦੀ ਲਾਂਚਿੰਗ ਤੈਅ ਸਮੇਂ 2:43 ਵਜੇ ਹੋਈ। ਇਸ ਮਿਸ਼ਨ 'ਤੇ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਰਾਜ ਸਭਾ 'ਚ ਚੰਦਰਯਾਨ-2 ਦੀ ਲਾਂਚਿੰਗ 'ਤੇ ਭਾਰਤੀ ਪੁਲਾੜ ਖ਼ੋਜ ਸੰਗਠਨ ਨੂੰ ਵਧਾਈ ਦਿੱਤੀ ਦਿੱਤੀ। ਉਨ੍ਹਾਂ ਕਿਹਾ ਕਿ ਕਾਫ਼ੀ ਮੁਸ਼ਕਲਾਂ ਦੇ ਬਾਅਦ ਵੀ ਜਲਦੀ ਅਤੇ ਸਫ਼ਲਤਾਪੂਰਵਕ ਚੰਦਰਯਾਨ-2 ਨੂੰ ਲਾਂਚ ਕਰ ਲਿਆ ਗਿਆ ਹੈ। ਜਿਸ ਦੇ ਲਈ ਉਹ ਭਾਰਤੀ ਸਪੇਸ ਅਤੇ ISRO ਦੀ ਟੀਮ ਨੂੰ ਵਧਾਈ ਦਿੰਦੇ ਹਨ।
ਚੰਦਰਯਾਨ-2 ਦੀ ਲਾਂਚਿੰਗ 'ਤੇ ਉਪ-ਰਾਸ਼ਟਰਪਤੀ ਨੇ ISRO ਨੂੰ ਦਿੱਤੀ ਵਧਾਈ
ਸੋਮਵਾਰ ਨੂੰ ਚੰਦਰਯਾਨ-2 ਲਾਂਚਿੰਗ ਤੋਂ ਬਾਅਦ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ISRO ਦੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੀ ਤਾਕਤ ਹੋਰ ਵਧੇਗੀ।
ਫ਼ੋਟੋ
ਭਾਰਤ ਨੇ ਰਚਿਆ ਇਤਿਹਾਸ, ਲਾਂਚ ਹੋਇਆ ਚੰਦਰਯਾਨ-2
ਇਸ ਮਿਸ਼ਨ ‘ਚ 978 ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਮਿਸ਼ਨ ਰਾਹੀਂ 11 ਸਾਲ ਬਾਅਦ ਇਸਰੋ ਵੱਲੋਂ ਚੰਨ ‘ਤੇ ਭਾਰਤ ਦਾ ਝੰਡਾ ਲਹਿਰਾਏਗਾ। ਇਹ ਭਾਰਤ ਦਾ ਦੂਜਾ ਚੰਨ ਮਿਸ਼ਨ ਹੈ। ਇਸ ਤੋਂ ਪਹਿਲਾਂ 2008 ‘ਚ ਚੰਦਰਯਾਨ-1 ਨੂੰ ਭੇਜਿਆ ਗਿਆ ਸੀ। ਚੰਦਰਯਾਨ -2 ਨੂੰ ਚੰਨ ਦੀ ਧਰਤੀ ‘ਤੇ ਲੈਂਡ ਕਰਨ ‘ਚ ਕਰੀਬ 48 ਦਿਨ ਲੱਗਣਗੇ। ਇਹ ਮਿਸ਼ਨ ਇਸਰੋ ਲਈ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਇਸਰੋ ਚੰਨ ‘ਤੇ ਰੋਵਰ ਉਤਾਰ ਰਿਹਾ ਹੈ।