ਨਵੀਂ ਦਿੱਲੀ: ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਤਹਿਤ ਖਾੜੀ ਦੇਸ਼ਾਂ ਤੋਂ 107 ਉਡਾਣਾਂ ਦੇ ਸੰਚਾਲਨ ਦੀ ਯੋਜਨਾ ਨੂੰ ਵਧਾ ਕੇ 165 ਕਰ ਦਿੱਤਾ ਗਿਆ ਹੈ।
ਹਰਦੀਪ ਪੁਰੀ ਨੇ ਟਵੀਟ ਕੀਤਾ, "ਵੰਦੇ ਭਾਰਤ ਮਿਸ਼ਨ ਤਹਿਤ ਸੰਚਾਲਿਤ ਉਡਾਣਾਂ ਰਾਹੀਂ 70 ਹਜ਼ਾਰ ਤੋਂ ਜ਼ਿਆਦਾ ਭਾਰਤੀ ਘਰ ਪਰਤੇ ਹਨ ਅਤੇ ਕਰੀਬ 17 ਹਜ਼ਾਰ ਲੋਕ ਦੇਸ਼ ਤੋਂ ਬਾਹਰ ਗਏ ਹਨ।"
ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੇ ਤਹਿਤ 10 ਜੂਨ ਤੋਂ ਇੱਕ ਜੁਲਾਈ ਦੇ ਵਿਚਕਾਰ ਯੂਰਪ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਬ੍ਰਿਟੇਨ ਤੇ ਅਫਰੀਕਾ ਦੇ ਲਈ ਕਰੀਬ 300 ਉਡਾਣਾਂ ਚੱਲਣਗੀਆਂ।
ਪੁਰੀ ਨੇ ਟਵਿੱਟਰ 'ਤੇ ਕਿਹਾ, "ਹੁਣ ਤੋਂ 30 ਜੂਨ ਦੇ ਵਿੱਚ ਖਾੜੀ ਦੇਸ਼ਾਂ 'ਚ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਲਈ 58 ਹੋਰ ਉਡਾਣਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੇ ਤਹਿਤ ਖਾੜੀ ਦੇਸ਼ਾਂ ਤੋਂ ਤਤਕਾਲ ਸ਼ੁਰੂ ਹੋ ਰਹੀ ਉਡਾਣਾਂ ਦੀ ਗਿਣਤੀ ਹੁਣ ਵੱਧ ਕੇ 165 ਹੋ ਗਈ ਹੈ ਜੋ ਪਹਿਲਾਂ 107 ਸੀ।"