ਪੰਜਾਬ

punjab

ETV Bharat / bharat

ਇਸ ਮੰਦਿਰ 'ਚ ਕਰ ਸਕਦੇ ਹੋ ਭਗਵਾਨ ਵਿਸ਼ਣੂ ਦੇ 52 ਅਵਤਾਰਾਂ ਦੇ ਦਰਸ਼ਨ - ਭਗਵਾਨ ਵਿਸ਼ਣੂ

ਖਜੁਰਾਹੋ ਵਿੱਚ ਸਥਿਤ ਵਾਮਨ ਮੰਦਿਰ ਪੂਰੀ ਦੁਨੀਆਂ ਵਿੱਚ ਦੀਵਾਰਾਂ ਉੱਤੇ ਉਕਰੀ ਕਲਾਕਾਰੀ ਪ੍ਰਸਿੱਧ ਹੈ। ਇਹ ਦੁਨੀਆਂ ਦਾ ਇੱਕ ਸਿਰਫ਼ ਅਜਿਹਾ ਮੰਦਿਰ ਹੈ, ਜਿਸ ਵਿੱਚ ਭਗਵਾਨ ਵਿਸ਼ਣੂ ਦੇ 52 ਅਵਤਾਰਾਂ ਨੂੰ ਵਿਖਾਇਆ ਗਿਆ ਹੈ।

ਖਜੁਰਾਹੋ ਵਿੱਚ ਸਥਿਤ ਵਾਮਨ ਮੰਦਿਰ।

By

Published : Aug 9, 2019, 2:45 PM IST

ਛੱਤਰਪੁਰ: ਦੁਨੀਆਂ ਵਿੱਚ ਭਗਵਾਨ ਵਿਸ਼ਣੂ ਦੇ ਹਜ਼ਾਰਾਂ ਮੰਦਿਰ ਹਨ, ਪਰ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਦੁਨੀਆ ਦਾ ਇੱਕੋ-ਇੱਕ ਅਜਿਹਾ ਮੰਦਿਰ ਹੈ, ਜਿੱਥੇ ਭਗਵਾਨ ਵਿਸ਼ਣੂ ਦੇ 52 ਅਵਤਾਰਾਂ ਨੂੰ ਵਿਖਾਇਆ ਗਿਆ ਹੈ। ਮੰਦਿਰ ਵਿੱਚ ਭਗਵਾਨ ਵਿਸ਼ਨੂੰ ਦੀ ਇੱਕ ਵਿਸ਼ਾਲ ਮੂਰਤੀ ਸਥਾਪਿਤ ਹੈ, ਜਿਸਦੇ ਚਾਰੇ ਪਾਸੇ ਭਗਵਾਨ ਵਿਸ਼ਣੂ ਦੇ ਅਵਤਾਰਾਂ ਦੀਆਂ ਕਲਾਤਮਕ ਤਸਵਾਰਾਂ ਉੱਕਰੀਆਂ ਹਨ।

ਲਗਭਗ ਹਜ਼ਾਰ ਸਾਲ ਪੁਰਾਣਾ ਹੈ ਮੰਦਿਰ

ਮੰਦਿਰ ਦੀ ਉਸਾਰੀ ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਹੋਈ ਸੀ, ਜੋ ਕਿ ਅੱਜ ਵੀ ਆਪਣੀ ਅਨੋਖੀ ਬਣਾਵਟ ਲਈ ਜਾਣਿਆ ਜਾਂਦਾ ਹੈ। ਵਿਸ਼ਣੂ ਮੰਦਿਰ ਖਜੁਰਾਹੋ ਦੇ ਪ੍ਰਮੁੱਖ ਮੰਦਿਰਾਂ ਵਿੱਚੋਂ ਇੱਕ ਹੈ। ਮੰਦਿਰ ਦੀ ਮੂਰਤੀ ਖੰਡਿਤ ਹੋਣ ਕਾਰਨ ਇੱਥੇ ਪੂਜਾ ਨਹੀਂ ਕੀਤੀ ਜਾਂਦੀ। ਪਰ, ਇਹ ਦੁਨੀਆਂ ਦਾ ਇੱਕੋ-ਇੱਕ ਅਜਿਹਾ ਮੰਦਿਰ ਹੈ, ਜਿੱਥੇ ਭਗਵਾਨ ਵਿਸ਼ਣੂ ਦੇ 52 ਅਵਤਾਰਾਂ ਨੂੰ ਇਕੱਠਿਆਂ ਵਿਖਾਇਆ ਗਿਆ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਖਜੁਰਾਹੋ ਦੇ ਗਾਇਡ ਸ਼ਿਆਮ ਰਜਕ ਦੱਸਦੇ ਹਨ ਕਿ ਦੁਨੀਆਂ ਵਿੱਚ ਕਿਤੇ ਉੱਤੇ ਵੀ ਵਾਮਨ ਮੰਦਿਰ ਵਰਗਾ ਦੂਜਾ ਮੰਦਿਰ ਨਹੀਂ ਹੈ, ਜਿੱਥੇ ਭਗਵਾਨ ਵਿਸ਼ਣੂ ਦੇ 52 ਅਵਤਾਰਾਂ ਨੂੰ ਵਿਖਾਇਆ ਗਿਆ ਹੋਵੇ।

ਵਾਮਨ ਮੰਦਿਰ ਖਜੁਰਾਹੋ ਵਿੱਚ ਮੌਜੂਦ ਮੰਦਿਰਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਰੱਖਦਾ ਹੈ। ਇਹੀ ਕਾਰਨ ਹੈ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਇਸ ਮੰਦਿਰ ਵਿੱਚ ਜ਼ਰੂਰ ਆਉਂਦੇ ਹਨ। ਮੰਦਿਰ ਨੂੰ ਹੋਰ ਵਧੀਆ ਬਣਾਉਣ ਲਈ ਪੁਰਾਤਨ ਵਿਭਾਗ ਵੀ ਉੱਥੇ ਮੌਜੂਦ ਖੰਡਿਤ ਮੂਰਤੀਆਂ ਸਾਂਭ-ਸੰਭਾਲ ਕਰ ਰਿਹਾ ਹੈ।

ABOUT THE AUTHOR

...view details