ਪੰਜਾਬ

punjab

ETV Bharat / bharat

ਕੋਵਿਡ -19 ਜੰਗ: ਅਮਰੀਕੀ ਏਜੰਸੀ ਵਲੋਂ ਭਾਰਤ ਨੂੰ 30 ਲੱਖ ਡਾਲਰ ਦੇਣ ਦਾ ਐਲਾਨ - Donald Trump

ਅਮਰੀਕੀ ਸਰਕਾਰ ਨੇ ਆਪਣੀ ਸਹਾਇਤਾ ਏਜੰਸੀ ਯੂਐਸਏਆਈਡੀ ਦੇ ਜ਼ਰੀਏ ਭਾਰਤ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ 3 ਮਿਲੀਅਨ ਡਾਲਰ ਦੀ ਵਾਧੂ ਰਕਮ ਦੇਣ ਦਾ ਐਲਾਨ ਕੀਤਾ ਹੈ।

US Dollars To Support India Over COVID -19
ਅਮਰੀਕੀ ਸਰਕਾਰ

By

Published : May 1, 2020, 8:02 AM IST

ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਦੇਸ਼ ਵਿਦੇਸ਼ ਵਿੱਚ ਕਹਿਰ ਮਚਾ ਰੱਖਿਆ ਹੈ। ਇਸੇ ਵਿਚਾਲੇ ਅਮਰੀਕੀ ਸਰਕਾਰ ਨੇ ਭਾਰਤ ਨੂੰ ਰਾਸ਼ੀ ਸਹਾਇਤਾ ਕਰਨ ਦੀ ਗੱਲ ਕਹੀ ਹੈ। ਅਮਰੀਕੀ ਸਰਕਾਰ ਨੇ ਆਪਣੀ ਸਹਾਇਤਾ ਏਜੰਸੀ ਯੂਐਸਏਆਈਡੀ ਦੇ ਜ਼ਰੀਏ ਭਾਰਤ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ 3 ਮਿਲੀਅਨ ਡਾਲਰ ਦੀ ਵਾਧੂ ਰਕਮ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਯੂਐਸਏਆਈਡੀ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਲਈ 29 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਸੀ। ਭਾਰਤ ਵਿਚ ਅਮਰੀਕੀ ਰਾਜਦੂਤ ਕੇਨੇਥ ਜੈਸਟਰ ਨੇ ਕਿਹਾ ਕਿ ਇਹ ਵਾਧੂ ਸਹਾਇਤਾ ਕੋਵਿਡ -19 ਵਿਰੁੱਧ ਲੜਾਈ ਵਿਚ ਭਾਰਤ ਦੀ ਮਦਦ ਕਰੇਗੀ। ਭਾਰਤ ਅਤੇ ਅਮਰੀਕਾ ਦਰਮਿਆਨ ਇਹ ਭਾਈਵਾਲੀ ਦੀ ਇਕ ਮਹੱਤਵਪੂਰਣ ਉਦਾਹਰਣ ਹੈ।

ਅੰਤਰ ਰਾਸ਼ਟਰੀ ਵਿਕਾਸ ਲਈ ਅਮਰੀਕੀ ਏਜੰਸੀ ਯੂਐਸਏਆਈਡੀ ਵਿਸ਼ਵ ਵਿਆਪੀ ਪੱਧਰ ਉੱਤੇ ਮੌਜੂਦ ਸਹਾਇਤਾ ਏਜੰਸੀਆਂ ਚੋਂ ਇੱਕ ਹੈ। ਹੁਣ ਤੱਕ ਯੂਐਸਏਆਈਡੀ ਕੋਵਿਡ -19 ਨਾਲ ਲੜਨ ਲਈ ਭਾਰਤ ਨੂੰ 29 ਮਿਲੀਅਨ ਡਾਲਰ ਦੀ ਰਾਸ਼ੀ ਸਹਾਇਤਾ ਦੇ ਚੁੱਕਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਇੱਕ ਦਿਨ 'ਚ ਆਏ 105 ਮਾਮਲੇ, 20 ਮੌਤਾਂ

ABOUT THE AUTHOR

...view details