ਪੰਜਾਬ

punjab

ETV Bharat / bharat

ਅਗਲਾ ਦਲਾਈਲਾਮਾ ਚੁਣਨ ਲਈ ਚੀਨ ਕੋਲ ਕੋਈ ਧਾਰਮਿਕ ਅਧਾਰ ਨਹੀਂ: ਅਮਰੀਕਾ - Ambassador Samuel D. Brownback

ਅਮਰੀਕਾ ਨੇ ਇੱਕ ਵਾਰ ਫਿਰ ਚੀਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਮਰੀਕਾ ਨੇ ਇਸ ਵਾਰ ਤਿੱਬਤੀਆਂ ਦੇ ਧਰਮ ਗੁਰੂ ਦਲਾਈਲਾਮਾ ਨੂੰ ਲੈ ਕੇ ਚੀਨ 'ਤੇ ਹਮਲਾ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਚੀਨ ਕੋਲ ਅਗਲੇ ਦਲਾਈਲਾਮਾ ਚੁਣਨ ਦਾ ਕੋਈ ਧਾਰਮਿਕ ਅਧਾਰ ਨਹੀਂ ਹੈ।

usa-said-china-has-no-religious-basis-for-choosing-the-next-dalai-lama
ਅਗਲਾ ਦਲਾਈਲਾਮਾ ਚੁਣਨ ਲਈ ਚੀਨ ਕੋਲ ਕੋਈ ਧਾਰਮਿਕ ਅਧਾਰ ਨਹੀਂ: ਅਮਰੀਕਾ

By

Published : Nov 18, 2020, 1:34 PM IST

ਵਾਸ਼ਿੰਗਟਨ: ਅਮਰੀਕਾ ਨੇ ਇੱਕ ਵਾਰ ਫਿਰ ਚੀਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਮਰੀਕਾ ਨੇ ਇਸ ਵਾਰ ਤਿੱਬਤੀਆਂ ਦੇ ਧਰਮ ਗੁਰੂ ਦਲਾਈਲਾਮਾ ਨੂੰ ਲੈ ਕੇ ਚੀਨ 'ਤੇ ਹਮਲਾ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਚੀਨ ਕੋਲ ਅਗਲੇ ਦਲਾਈਲਾਮਾ ਚੁਣਨ ਦਾ ਕੋਈ ਧਾਰਮਿਕ ਅਧਾਰ ਨਹੀਂ ਹੈ। ਇੱਕ ਅਮਰੀਕੀ ਡਿਪਲੋਮੈਟ ਮੁਤਾਬਕ ਚੀਨ ਕੋਲ ਅਗਲੇ ਦਲਾਈਲਾਮਾ ਨੂੰ ਚੁਣਨ ਲਈ ਕੋਈ ਧਾਰਮਿਕ ਅਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਤਿੱਬਤੀ ਬੋਧੀ ਸੈਂਕੜੇ ਸਾਲ ਤੋਂ ਆਪਣੇ ਅਧਿਆਤਮਕ ਆਗੂ ਚੁਣਦੇ ਰਹੇ ਹਨ। ਅਜਿਹੇ 'ਚ ਚੀਨ ਕੋਲ ਇਸ ਦਾ ਕੋਈ ਅਧਿਕਾਰ ਨਹੀਂ ਹੈ।

ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਦੇ ਵੱਡੇ ਰਾਜਦੂਤ ਸੈਮੂਅਲ ਡੀ ਬ੍ਰਾਊਨਬੈਕ ਨੇ ਅਕਤੂਬਰ 'ਚ ਭਾਰਤ ਦੀ ਆਪਣੀ ਯਾਤਰਾ ਨੂੰ ਯਾਦ ਕਰਦਿਆਂ ਇੱਕ ਸੰਮੇਲਨ ਦੌਰਾਨ ਕਿਹਾ ਕਿ ਮੈਂ ਭਾਰਤ 'ਚ ਧਰਮਸ਼ਾਲਾ ਦੀ ਯਾਤਰਾ ਕੀਤੀ। ਮੈਂ ਉਤੇ ਤਿੱਬਤੀ ਭਾਈਚਾਰੇ ਨਾਲ ਗੱਲਬਾਤ ਕੀਤੀ, ਉਹ ਇਹ ਦੱਸਣ ਲਈ ਕਿ ਅਮਰੀਕਾ ਅਗਲੇ ਦਲਾਈਲਾਮਾ ਨੂੰ ਚੀਨ ਵੱਲੋਂ ਚੁਣੇ ਜਾਣ ਦੀ ਗੱਲ ਦਾ ਵਿਰੋਧ ਕਰ ਰਿਹਾ ਹੈ।

ABOUT THE AUTHOR

...view details