ਪੰਜਾਬ

punjab

ETV Bharat / bharat

ਵੀਟੋ ਦਾ ਇਸਤੇਮਾਲ ਕਰਨ ਮਗਰੋਂ ਅਮਰੀਕਾ ਦੀ ਚੀਨ ਨੂੰ ਚੇਤਾਵਨੀ - 'ਵਿਸ਼ਵ ਅੱਤਵਾਦੀ'

ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ 'ਵਿਸ਼ਵ ਅੱਤਵਾਦੀ' ਐਲਾਨਣ ਤੋਂ ਬਚਾਉਣ ਲਈ ਚੀਨ ਵਲੋਂ ਲਗਾਇਆ ਗਿਆ ਵੀਟੋ। ਇਸ ਦੇ ਕੁਝ ਘੰਟਿਆਂ ਬਾਅਦ ਅਮਰੀਕਾ ਨੇ ਚੀਨ ਨੂੰ ਦਿੱਤੀ ਚੇਤਾਵਨੀ।

ਫ਼ਾਇਲ ਫ਼ੋਟੋ

By

Published : Mar 14, 2019, 3:22 PM IST

ਨਵੀਂ ਦਿੱਲੀ: ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ 'ਵਿਸ਼ਵ ਅੱਤਵਾਦੀ' ਐਲਾਨਣ ਤੋਂ ਬਚਾਉਣ ਲਈ ਚੀਨ ਵਲੋਂ ਵੀਟੋ ਲਗਾਉਣ ਦੇ ਕੁਝ ਘੰਟਿਆਂ ਬਾਅਦ ਅਮਰੀਕਾ (US) ਨੇ ਚੇਤਾਵਨੀ ਦਿੱਤੀ ਹੈ। ਸੰਯੂਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅਮਰੀਕੀ ਰਾਜਨੀਤਕ ਸਫ਼ੀਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਨਾਲ ਦੂਜੇ ਮੈਂਬਰਾਂ ਨੂੰ 'ਹੋਰ ਐਕਸ਼ਨ ਲੈਣ ਲਈ ਮਜਬੂਰ ਹੋਣਾ ਪੈ ਸਕਦਾ ਹੈ' ਇਹ ਅਮਰੀਕਾ ਵਲੋਂ ਭੇਜਿਆ ਗਿਆ ਸਖ਼ਤ ਸੁਨੇਹਾ ਹੈ ਜਿਸ ਵਿੱਚ ਸਫ਼ੀਰ ਕਹਿੰਦੇ ਹਨ ਕਿ ਜੇ ਬੀਜੀਂਗ ਅੱਤਵਾਦ ਨਾਲ ਲੜਨ ਲਈ ਗੰਭੀਰ ਹੈ ਤਾਂ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੇ ਅੱਤਵਾਦੀਆਂ ਦਾ ਬਚਾਅ ਨਹੀਂ ਕਰਨਾ ਚਾਹੀਦਾ ਹੈ।'
ਸਫ਼ੀਰ ਨੇ ਕਿਹਾ, 'ਇਹ ਚੌਥੀ ਵਾਰ ਚੀਨ ਨੇ ਅਜਿਹਾ ਕੀਤਾ ਹੈ। ਚੀਨ ਨੂੰ ਕਮੇਟੀ ਨੂੰ ਉਹ ਕੰਮ ਕਰਨ ਤੋਂ ਨਹੀਂ ਰੋਕਣਾ ਚਾਹੀਦਾ ਹੈ ਜਿਸ ਨੂੰ ਸੁਰੱਖਿਆ ਪਰਿਸ਼ਦ ਨੇ ਕਰਨ ਲਈ ਸੌਂਪਿਆ ਹੈ। ਜੇ ਚੀਨ ਬਾਰ-ਬਾਰ ਪੰਗੇ ਲੈਂਦਾ ਰਿਹਾ ਤਾਂ ਜ਼ਿੰਮੇਵਾਰ ਦੇਸ਼ਾਂ ਦੇ ਸੁਰੱਖਿਆ ਪਰਿਸ਼ਦ ਵਿੱਚ ਹੋਰ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ, ਅਜਿਹਾ ਨਹੀਂ ਹੋਣਾ ਚਾਹੀਦਾ।'
ਦੱਸ ਦਈਏ ਕਿ 1999 ਵਿੱਚ ਕੰਧਾਰ ਜਹਾਜ਼ ਹਾਈਜੈੱਕ ਦੇ ਮਾਮਲੇ ਤੋਂ ਬਾਅਦ ਭਾਰਤ ਨੇ ਮਸੂਦ ਨੂੰ ਭਾਰੀ ਦਬਾਅ ਵਿੱਚ ਰਿਹਾਅ ਕਰਨ ਦਾ ਫ਼ੈਸਲਾ ਲਿਆ ਸੀ। ਇਸ ਤੋਂ ਬਾਅਦ ਯੂਐਨ ਵਿੱਚ ਕਈ ਮੌਕਿਆਂ 'ਤੇ ਮਸੂਦ ਨੂੰ ਵਿਸ਼ਵ ਅੱਤਵਾਦੀ ਐਲਾਨ ਕੀਤੇ ਜਾਣ ਦੀ ਮੰਗ ਕੀਤੀ। ਮਸੂਦ ਦੀ ਰਿਹਾਈ ਦੇ ਲਗਭਗ 19 ਸਾਲ ਬਾਅਦ ਵੀ ਯੂਐਨ ਵਿੱਚ ਚੀਨ ਦੇ ਵੀਟੋ ਮਤਦਾਨ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।
14 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀ ਹਮਲਾ ਹੋਇਆ ਸੀ। ਜਿਸ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋਏ ਸੀ। ਜਿਸ ਪਿੱਛੇ ਅੱਤਵਾਦੀ ਮਸੂਦ ਅਜ਼ਹਰ ਦੇ ਸੰਗਠਨ ਦਾ ਹੀ ਹੱਥ ਸੀ।

ABOUT THE AUTHOR

...view details