ਪੰਜਾਬ

punjab

ETV Bharat / bharat

ਕਿਵੇਂ ਹੁੰਦੀ ਹੈ ਦੁਨੀਆ ਦੇ ਸਭ ਤੋਂ ਤਾਕਤਵਰ ਰਾਸ਼ਟਰਪਤੀ ਦੀ ਸੁਰੱਖਿਆ, ਖ਼ਾਸ ਰਿਪੋਰਟ - ਟਰੰਪ ਭਾਰਤ ਦੌਰਾ

ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਸੀਕਰੇਟ ਸਰਵਿਸ ਦੀ ਇੱਕ ਸ਼ਾਖਾ 'ਪ੍ਰੇਜ਼ੀਡੈਂਸ਼ਿਅਲ ਪ੍ਰੋਟੈਕਟਿਵ ਡਵੀਜ਼ਨ' ਜ਼ਿੰਮੇਵਾਰ ਹੁੰਦੀ ਹੈ। ਸੀਕ੍ਰੇਟ ਸਰਵਿਸ ਏਜੰਟ ਯਾਤਰਾ ਦੀ ਵਿਉਹ ਰਚਨਾ ਦੇ ਹਿਸਾਬ ਨਾਲ, ਹਵਾਈ ਖੇਤਰ ਨੂੰ ਸਾਫ ਕਰਨ, ਮੋਟਰਕੇਡ ਰੂਟ ਦਾ ਨਕਸ਼ਾ ਬਣਾਉਣ, ਹਸਪਤਾਲਾਂ ਦੀ ਪਛਾਣ ਕਰਨ ਅਤੇ ਕਿਸੇ ਹਮਲੇ ਦੀ ਸਥਿਤੀ ਵਿਚ ਹੋਰ ਸੁਰੱਖਿਅਤ ਥਾਵਾਂ ਦੀ ਪਛਾਣ ਕਰਨ ਲਈ ਅਕਸਰ ਕਈ ਮਹੀਨੇ ਪਹਿਲਾਂ ਪਹੁੰਚ ਜਾਂਦੇ ਹਨ।

ਮੋਦੀ-ਟਰੰਪ
ਮੋਦੀ-ਟਰੰਪ

By

Published : Feb 22, 2020, 3:28 PM IST

ਹੈਦਰਾਬਾਦ: 1865 ਵਿੱਚ ਸਥਾਪਿਤ ਯੂਨਾਈਟਿਡ ਸਟੇਟਸ ਸੀਕਰੇਟ ਸਰਵਿਸ ਬਿਨ੍ਹਾਂ ਖ਼ਦਸ਼ੇ ਤੋਂ ਵਿਸ਼ਵ ਦੀ ਸਭ ਤੋਂ ਪੁਰਾਣੀ ਅਮਰੀਕੀ ਜਾਂਚ ਏਜੰਸੀ ਹੈ। 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਹ ਸੰਯੁਕਤ ਰਾਜ ਦੇ ਰਾਸ਼ਟਰਪਤੀ ਨੂੰ 24x7 ਸੁਰੱਖਿਆ ਪ੍ਰਦਾਨ ਕਰਦੀ ਹੈ।

ਏਜੰਸੀ ਕੋਲ ਤਕਰੀਬਨ 3,200 ਸਪੈਸ਼ਲ ਏਜੰਟ ਅਤੇ 1,300 ਵਰਦੀਧਾਰੀ ਅਧਿਕਾਰੀ ਹਨ ਜੋ ਵ੍ਹਾਈਟ ਹਾਊਸ, ਟਰੈਜ਼ਰੀ ਬਿਲਡਿੰਗ ਅਤੇ ਵਾਸ਼ਿੰਗਟਨ ਦੇ ਵਿਦੇਸ਼ੀ ਕੂਟਨੀਤਕ ਮਿਸ਼ਨਾਂ ਦੀ ਰਾਖੀ ਕਰਦੇ ਹਨ।

ਕਿਵੇਂ ਹੁੰਦੀ ਹੈ ਦੁਨੀਆ ਦੇ ਸਭ ਤੋਂ ਤਾਕਤਵਰ ਰਾਸ਼ਟਰਪਤੀ ਦੀ ਸੁਰੱਖਿਆ, ਖ਼ਾਸ ਰਿਪੋਰਟ

ਰਾਸ਼ਟਰਪਤੀ ਅਤੇ ਉਸਦੇ ਪਰਿਵਾਰ ਦੀਆਂ ਜਾਨਾਂ ਬਚਾਉਣ ਲਈ ਸੀਕਰੇਟ ਸਰਵਿਸ ਦੀ ਇੱਕ ਸ਼ਾਖਾ 'ਪ੍ਰੇਜ਼ੀਡੈਂਸ਼ਿਅਲ ਪ੍ਰੋਟੈਕਟਿਵ ਡਵੀਜ਼ਨ' ਜ਼ਿੰਮੇਵਾਰ ਹੁੰਦਾ ਹੈ।

ਅਮਰੀਕੀ ਰਾਸ਼ਟਰਪਤੀ ਦੀ ਨਿਰਧਾਰਤ ਯਾਤਰਾ ਤੋਂ ਪਹਿਲਾਂ, ਕਈ ਸੁਰੱਖਿਆ ਵਿਭਾਗ ਯਾਤਰਾ ਕਰਨ ਵਾਲੇ ਅਧਿਕਾਰੀ ਨੂੰ ਬਚਾਉਣ ਲਈ ਏਜੰਟ ਭੇਜਦੇ ਹਨ ਅਤੇ ਸਿਕ੍ਰੇਟ ਸਰਵਿਸ ਅਕਸਰ ਕਈ ਮਹੀਨੇ ਪਹਿਲਾਂ ਸ਼ਹਿਰਾਂ ਦਾ ਦੌਰਾ ਕਰਦੀ ਹੈ ਤਾਂ ਜੋ ਉਹ ਉਥੋਂ ਦੀ ਆਵਾਜਾਈ ਨੂੰ ਬੰਦ ਕਰਨ ਦੇ ਪ੍ਰਬੰਧ ਕਰ ਸਕਣ।

ਇਹ ਵੀ ਪੜ੍ਹੋ: 'ਨਮਸਤੇ ਟਰੰਪ' ਕਰੇਗਾ ਮੋਦੀ-ਟਰੰਪ ਦੀ ਦੋਸਤੀ ਦਾ ਪ੍ਰਦਰਸ਼ਨ

ਸੀਕ੍ਰੇਟ ਸਰਵਿਸ ਏਜੰਟ ਯਾਤਰਾ ਦੀ ਵਿਉਹ ਰਚਨਾ ਦੇ ਹਿਸਾਬ ਨਾਲ, ਹਵਾਈ ਖੇਤਰ ਨੂੰ ਸਾਫ ਕਰਨ, ਮੋਟਰਕੇਡ ਰੂਟ ਦਾ ਨਕਸ਼ਾ ਬਣਾਉਣ, ਹਸਪਤਾਲਾਂ ਦੀ ਪਛਾਣ ਕਰਨ ਅਤੇ ਕਿਸੇ ਹਮਲੇ ਦੀ ਸਥਿਤੀ ਵਿਚ ਹੋਰ ਸੁਰੱਖਿਅਤ ਥਾਵਾਂ ਦੀ ਪਛਾਣ ਕਰਨ ਲਈ ਅਕਸਰ ਕਈ ਮਹੀਨੇ ਪਹਿਲਾਂ ਪਹੁੰਚ ਜਾਂਦੇ ਹਨ।

ਯਾਤਰਾ ਸ਼ੁਰੂ ਹੋਣ ਤੋਂ ਬਾਅਦ, ਸੁਰੱਖਿਆ ਏਜੰਟ ਹਰ ਵੇਲੇ ਉਨ੍ਹਾਂ ਦੇ ਨਾਲ ਰਹਿੰਦੇ ਹਨ।

ਰਾਸ਼ਟਰਪਤੀ ਦੀ ਫੇਰੀ ਦੌਰਾਨ, ਲਗਭਗ 10 ਮੀਲ ਦੇ ਅੰਦਰੂਨੀ ਸੁਰੱਖਿਆ ਘੇਰੇ ਵਿੱਚ 18,000 ਫੁੱਟ ਤੋਂ ਹੇਠਾਂ ਨਾ ਤਾਂ ਕੋਈ ਹੋਰ ਜਹਾਜ਼ ਉੱਡ ਸਕਦਾ ਹੈ ਤੇ ਨਾ ਹੀ ਕਿਸੇ ਹਵਾਈ ਅੱਡੇ 'ਤੇ ਉੱਤਰ ਸਕਦਾ ਹੈ। 30 ਮੀਲ ਦੇ ਬਾਹਰਲੇ ਸੁਰੱਖਿਆ ਘੇਰੇ ਵਿੱਚ ਬਾਕੀ ਹਵਾਈ ਜਹਾਜ਼ ਗੁਜ਼ਰ ਤਾਂ ਸਕਦੇ ਹਨ, ਪਰ ਘੱਟ ਗਤੀ ਨਾਲ ਨਹੀਂ ਜਾ ਸਕਦੇ।

ਇਸ ਮਗਰੋਂ ਆਉਂਦਾ ਹੈ ਰਾਸ਼ਟਰਪਤੀ ਦੀਆਂ ਗੱਡੀਆਂ ਦਾ ਕਾਫਿਲਾ, ਜਿਸ ਵਿੱਚ ਆਮ ਤੌਰ 'ਤੇ ਲਗਭਗ 20 ਵਾਹਨ ਸ਼ਾਮਲ ਹੁੰਦੇ ਹਨ, ਜੋ ਸਮਾਂ ਬਚਾਉਣ ਅਤੇ ਸੁਰੱਖਿਆ ਦੇ ਮੱਦੇਨਜ਼ਰ ਬੰਦ ਹਾਈਵੇਅ 'ਤੇ ਆਰਾਮ ਨਾਲ ਜਾਂਦਾ ਹੈ।

ਇਹ ਵੀ ਪੜ੍ਹੋ: CAA ਅਤੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ: ਵ੍ਹਾਈਟ ਹਾਊਸ

ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਪਹਿਲੇ ਮੁਕਾਮ ਦੇ ਰਾਸਤੇ ਲਈ ਅਤੇ ਅੱਗੇ ਦੀਆਂ ਥਾਵਾਂ ਲਈ ਮੋਟਰਕੇਡ ਦੀ ਇੱਕ ਹੋਰ ਟੁਕੜੀ ਦਾ ਪ੍ਰਬੰਧ ਕਰਦੇ ਹਨ। ਸੀਕ੍ਰੇਟ ਸਰਵਿਸ ਦੀ ਕਾਊਂਟਰ ਅਸੌਲਟ ਟੀਮ ਮੋਟਰਕੇਡ ਦੀ ਸੱਭ ਤੋਂ ਸ਼ਕਤੀਸ਼ਾਲੀ ਪਰਤ ਹੈ, ਜੋ ਰਾਸ਼ਟਰਪਤੀ ਨੂੰ ਲੈ ਕੇ ਜਾ ਰਹੀ ਕਾਰ ਦੇ ਪਿੱਛੇ ਹੋਰ ਫੋਰਸਾਂ ਦੇ ਨਾਲ-ਨਾਲ ਚੱਲਦੀਆਂ ਹੈ।

ਕਾਊਂਟਰ ਅਸੌਲਟ ਟੀਮ ਨਾ ਸਿਰਫ ਸੰਭਾਵਿਤ ਖਤਰਿਆਂ ਨੂੰ ਸਕੈਨ ਕਰਦੀ ਹੈ ਸਗੋਂ ਯੁੱਧ ਜੈਕਿਟ ਅਤੇ ਵਿਸ਼ਾਲ ਰਾਈਫਲਾਂ ਨਾਲ ਲੈਸ ਹੁੰਦੀ ਹੈ, ਤਾਂ ਜੋ ਕਾਫਿਲੇ ਤੇ ਹਮਲੇ ਦੀ ਸਥਿਤੀ 'ਚ ਅਵਿਸ਼ਵਾਸ਼ਯੋਗ ਵਿਨਾਸ਼ਕਾਰੀ ਗੋਲੀਬਾਰੀ ਕਰ ਸਕਣ।

ਸੀਕ੍ਰੇਟ ਸਰਵਿਸ ਦੇ ਏਜੰਟ ਹਰ ਵੇਲੇ ਰਾਸ਼ਟਰਪਤੀ ਦੇ ਆਲੇ-ਦੁਆਲੇ ਘੇਰਾ ਬਣਾ ਕੇ ਰੱਖਦੇ ਹਨ। ਕਈ ਵਾਰ ਸਥਾਨਕ ਪੁਲਿਸ ਜਨਤਕ ਪੇਸ਼ੀ ਦੇ ਦੌਰਾਨ ਇੱਕ ਵਾਧੂ ਪਰਤ ਪ੍ਰਦਾਨ ਕਰਦੀ ਹੈ।

ABOUT THE AUTHOR

...view details