ਚੰਡੀਗੜ੍ਹ : ਯੂਨਾਈਟਡ ਸਟੇਟ ਆਫ਼ ਅਮਰੀਕਾ ਨੇ ਨਿਰਮਾਣ ਅਧੀਨ ਚੱਲ ਰਹੇ ਕਰਤਾਰਪੁਰ ਦੇ ਲਾਂਘੇ ਦੇ ਸਮਰੱਥਨ ਨੂੰ ਦੁਹਰਾਉਂਦਿਆਂ ਕਿਹਾ "ਅਸੀਂ ਉਸ ਹਰ ਪੱਖ ਦਾ ਸਮਰੱਥਨ ਕਰਦੇ ਹਾਂ ਜੋ ਭਾਰਤ ਅਤੇ ਪਾਕਿਸਤਾਨ ਦੇ ਵਾਸੀਆਂ ਵਿਚਕਾਰ ਸਬੰਧਾਂ ਨੂੰ ਵਧੀਆ ਬਣਾਵੇ।
ਅਮਰੀਕਾ : ਕਰਤਾਰੁਪਰ ਲਾਂਘੇ ਨਾਲ ਲੋਕਾਂ 'ਚ ਵਧੇਗਾ ਮੇਲ-ਜੋਲ - national news
ਅਮਰੀਕਾ ਨੇ ਪਿਛਲੀ ਨਵੰਬਰ ਵਿੱਚ ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਪੁਰ ਲਾਂਘੇ ਦੇ ਕੀਤੇ ਗਏ ਉਦਘਾਟਨ ਦਾ ਪਹਿਲੀ ਵਾਰ ਸੁਵਾਗਤ ਕੀਤਾ ਹੈ।
![ਅਮਰੀਕਾ : ਕਰਤਾਰੁਪਰ ਲਾਂਘੇ ਨਾਲ ਲੋਕਾਂ 'ਚ ਵਧੇਗਾ ਮੇਲ-ਜੋਲ](https://etvbharatimages.akamaized.net/etvbharat/prod-images/768-512-3870370-thumbnail-3x2-kc.jpg)
ਅਮਰੀਕਾ ਸਟੇਟ ਵਿਭਾਗ ਦੇ ਬੁਲਾਰੇ ਮੋਰਗਨ ਓਰਟੈਜਸ ਨੇ ਕਿਹਾ ਕਿ "ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ" ਅਤੇ ਅਸੀਂ ਹਰ ਉਸ ਚੀਜ਼ ਦਾ ਸਮਰੱਥਨ ਕਰਦੇ ਹਾਂ ਜਿਸ ਨਾਲ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿੱਚ ਆਪਸੀ ਸੰਪਰਕ ਨੂੰ ਵਧਾਏ।
ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲੈ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨਿਰਮਾਣ ਕਾਰਜ਼ ਜਾਰੀ ਹੈ। ਭਾਰਤ ਅਤੇ ਪਾਕਿਸਤਾਨ ਨੇ ਇਸ ਨੂੰ ਲੈ ਕੇ ਵਾਹਗਾ ਸਰਹੱਦ ਉੱਤੇ ਦੂਸਰੀ ਮੀਟਿੰਗ ਕੀਤੀ ਸੀ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਪਹਿਲੂਆਂ ਉੱਤੇ ਸਹਿਮਤੀ ਪ੍ਰਗਟਾਈ ਅਤੇ ਹਰ ਰੋਜ਼ 5,000 ਤੋਂ ਵੱਦ ਲੋਕਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦਿੱਤਾ ਜਾਵੇਗਾ।