ਪੰਜਾਬ

punjab

ETV Bharat / bharat

ਯੂਪੀ ਪ੍ਰਸ਼ਾਸਨ ਦੀ ਨਵੀਂ ਸਕੀਮ, 2 ਟਰਾਲੀ ਪਰਾਲੀ ਬਦਲੇ ਮਿਲੇਗੀ 1 ਟਰਾਲੀ ਖਾਦ

ਉਨਾਓ ਜ਼ਿਲਾ ਪ੍ਰਸ਼ਾਸਨ ਨੇ ਇੱਕ ਟਰੈਕਟਰ ਟਰਾਲੀ ਪਰਾਲੀ ਦੇ ਬਦਲੇ ਕਿਸਾਨਾਂ ਨੂੰ ਇੱਕ ਟਰਾਲੀ ਖਾਦ ਮੁਹੱਈਆ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ।

ਯੂਪੀ ਪ੍ਰਸ਼ਾਸਨ ਦੀ ਨਵੀਂ ਸਕੀਮ, 2 ਟਰਾਲੀ ਪਰਾਲੀ ਬਦਲੇ ਮਿਲੇਗੀ 1 ਟਰਾਲੀ ਖਾਦ
ਯੂਪੀ ਪ੍ਰਸ਼ਾਸਨ ਦੀ ਨਵੀਂ ਸਕੀਮ, 2 ਟਰਾਲੀ ਪਰਾਲੀ ਬਦਲੇ ਮਿਲੇਗੀ 1 ਟਰਾਲੀ ਖਾਦ

By

Published : Nov 10, 2020, 2:31 PM IST

ਉੱਤਰ ਪ੍ਰਦੇਸ਼: ਪਰਾਲੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਯੂਪੀ ਨੇ ਇੱਕ ਨਵੀਂ ਪਹਿਲ ਕੀਤੀ ਹੈ। ਉਨਾਓ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਟਰੈਕਟਰ ਟਰਾਲੀ ਪਰਾਲੀ ਦੇ ਬਦਲੇ ਕਿਸਾਨਾਂ ਨੂੰ ਇੱਕ ਟਰਾਲੀ ਖਾਦ ਮੁਹੱਈਆ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਕੁੱਲ 125 ਗਊਸ਼ਾਲਾਵਾਂ ਹਨ, ਜਿਨ੍ਹਾਂ ਚੋਂ 25 ਵੱਡੀ ਗਊਸ਼ਾਲਾਵਾਂ ਹਨ। ਇਨ੍ਹਾਂ ਵੱਡੀਆਂ ਗਊਸ਼ਾਲਾਵਾਂ 'ਚ ਬਹੁਤਾ ਗੋਬਰ ਇੱਕਠਾ ਹੁੰਦਾ ਹੈ। ਜ਼ਿਲ੍ਹੇ 'ਚ ਗੋਬਰ ਦੀ ਨਿਕਾਸੀ ਅਤੇ ਪਰਾਲੀ ਦੀ ਸਮੱਸਿਆ ਨੂੰ ਇੱਕੋ ਸਮੇਂ ਸੁਲਝਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਸਕੀਮ ਸ਼ੁਰੂ ਕੀਤੀ ਹੈ।

ਯੋਜਨਾ ਦੇ ਸ਼ੁਰੂ ਹੋਣ ਦੇ ਤਿੰਨ ਦਿਨਾਂ ਅੰਦਰ ਹੀ 100 ਤੋਂ ਵੱਧ ਕਿਸਾਨ ਆਪਣੀ ਪਰਾਲੀ ਨੂੰ ਲੈ ਕਿਸਾਨਾਂ ਕੋਲ ਗਏ ਅਤੇ ਬਦਲੇ 'ਚ ਖਾਦ ਲਿਆਏ ਹਨ।

ਦੱਸਣਯੋਗ ਹੈ ਕਿ ਪਰਾਲੀ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਜਿਸ ਦੇ ਨਿਪਟਾਰੇ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਅਤੇ ਐਨਜੀਟੀ ਨੇ ਵੀ ਪਰਾਲੀ ਸਾੜਨ ਨੂੰ ਅਪਰਾਧ ਕਰਾਰ ਦਿੱਤਾ ਅਤੇ ਸਜ਼ਾ ਵੀ ਰੱਖੀ ਹੈ। ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਮਾਲਾ ਦਰਜ ਕੀਤਾ ਜਾ ਰਿਹਾ ਹੈ। ਅਤੇ ਕਿਸਾਨਾਂ ਨੂੰ ਇੰਝ ਨਾ ਕਰਨ ਲਈ ਸਰਕਾਰ ਵੱਲੋਂ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।

ABOUT THE AUTHOR

...view details