ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਸੁਲਖਾਨ ਸਿੰਘ ਨੇ 1984 ਦੇ ਸਿੱਖ ਦੰਗਿਆਂ ਨੂੰ ਲੈਕੇ ਆਪਣੇ ਫ਼ੇਸਬੁੱਕ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ 1984 ਦੇ ਸਿੱਖ ਦੰਗਿਆਂ ਨੂੰ ਰਾਜੀਵ ਗਾਂਧੀ ਦੇ ਆਦੇਸ਼ 'ਤੇ ਕੀਤਾ ਗਿਆ ਇੱਕ ਯੋਜਨਾਬੱਧ ਕਤਲੇਆਮ ਦੱਸਿਆ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਫ਼ੇਸਬੁੱਕ 'ਤੇ ਲਿਖੀ ਪੋਸਟ 'ਤੇ ਲੋਕਾਂ ਵੱਲੋਂ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਹਨ।
ਯੂਪੀ ਦੇ ਸਾਬਕਾ ਡੀਜੀਪੀ ਨੇ 84 ਦੰਗਿਆਂ ਨੂੰ ਦੱਸਿਆ 'ਯੋਜਨਾਬੱਧ ਕਤਲੇਆਮ' - sulkhan singh
ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਸੁਲਖਾਨ ਸਿੰਘ ਨੇ 1984 ਦੇ ਦੰਗਿਆਂ 'ਤੇ ਇੱਕ ਫ਼ੇਸਬੁੱਕ ਪੋਸਟ ਲਿੱਖ ਕੇ ਇਸਨੂੰ ਇੱਕ 'ਯੋਜਨਾਬੱਧ ਕਤਲੇਆਮ' ਆਖਿਆ ਹੈ।
ਸਾਬਕਾ ਡੀਜੀਪੀ ਸੁਲਖਾਨ ਸਿੰਘ ਨੇ ਆਪਣੀ ਪੋਸਟ 'ਚ ਲਿਖਿਆ ਕਿ, 'ਸਾਲ 1984 ਵਿੱਚ ਸਿੱਖਾਂ ਦਾ ਹੋਇਆ ਕਤਲੇਆਮ ਕੋਈ ਦੰਗਾ ਨਹੀਂ ਸੀ। ਦੰਗਾ ਦੋਨਾਂ ਪਾਸੋਂ ਹੋਏ ਕਤਲੇਆਮ ਨੂੰ ਕਹਿੰਦੇ ਹਨ। ਇਹ ਰਾਜੀਵ ਗਾਂਧੀ ਦੇ ਆਦੇਸ਼ 'ਤੇ ਉਨ੍ਹਾਂ ਵੱਲੋਂ ਚੁਣੇ ਗਏ ਵਿਸ਼ਵਾਸ ਪਾਤਰ ਕਾਂਗਰਸੀ ਨੇਤਾਵਾਂ ਵੱਲੋਂ ਖ਼ੁਦ ਕਰਵਾਇਆ ਗਿਆ ਕਤਲੇਆਮ ਸੀ।'
ਕਈ ਕਾਂਗਰਸੀ ਆਗੂਆਂ ਦਾ ਲਿਆ ਨਾਂਅ
ਸੁਲਖਾਨ ਸਿੰਘ ਨੇ ਆਪਣੀ ਫ਼ੇਸਬੁੱਕ ਪੋਸਟ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਸ ਦਿਨ ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਸ ਦਿਨ ਉਹ ਪੰਜਾਬ ਮੇਲ ਤੋਂ ਵਾਰਾਨਸੀ ਜਾ ਰਹੇ ਸਨ। ਅਮੇਠੀ ਤੋਂ ਟ੍ਰੇਨ 'ਚ ਸਵਾਰ ਇੱਕ ਯਾਤਰੀ ਨੇ ਸੂਚਨਾ ਦਿੱਤੀ ਕਿ ਇੰਦਰਾ ਗਾਂਧੀ ਦੀ ਹੱਤਿਆ ਹੋ ਗਈ ਹੈ। ਉਨ੍ਹਾਂ ਲਿਖਿਆ ਕਿ, 'ਇੰਦਰਾ ਜੀ ਦੀ ਹੱਤਿਆ ਦੇ ਅਗਲੇ ਦਿਨ ਤੱਕ ਵਾਰਾਨਸੀ 'ਚ ਕੁੱਝ ਵੀ ਨਹੀਂ ਹੋਇਆ। ਉਸਦੇ ਬਾਅਦ ਸਾਰੀਆਂ ਘਟਨਾਵਾਂ ਯੋਜਨਾਬੱਧ ਤਰੀਕੇ ਨਾਲ ਹੋਈਆਂ। ਜੇਕਰ ਜਨਤਾ ਦਾ ਗੁੱਸਾ ਹੁੰਦਾ ਤਾਂ ਉਹ ਤੁਟੰਤ ਸ਼ੁਰੂ ਹੋ ਜਾਂਦਾ। ਇਹ ਬਕਾਇਦਾ ਯੋਜਨਾ ਬਣਾ ਕੇ ਕੀਤਾ ਗਿਆ ਕਤਲੇਆਮ ਸੀ।'