ਪੰਜਾਬ

punjab

ETV Bharat / bharat

ਖ਼ਾਲਿਸਤਾਨੀ ਅੱਤਵਾਦੀ ਤੀਰਥ ਸਿੰਘ ਨੂੰ ਯੂ.ਪੀ ਏ.ਟੀ.ਐਸ ਨੇ ਮੇਰਠ ਤੋਂ ਕੀਤਾ ਗ੍ਰਿਫ਼ਤਾਰ - ਖਾਲਿਸਤਾਨੀ ਅੱਤਵਾਦੀ ਤੀਰਥ ਸਿੰਘ

ਯੂ.ਪੀ ਏ.ਟੀ.ਐੱਸ ਨੇ ਮੇਰਠ ਵਿੱਚ ਇੱਕ ਖ਼ਲਿਸਤਾਨੀ ਅੱਤਵਾਦੀ ਨੂੰ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਅਤੇ ਏ.ਟੀ.ਐੱਸ ਦੀ ਸਾਂਝੀ ਮੁਹਿੰਮ ਤਹਿਤ ਗ੍ਰਿਫ਼ਤਾਰ ਤੀਰਥ ਸਿੰਘ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।

ਫ਼ੋਟੋ
ਫ਼ੋਟੋ

By

Published : May 31, 2020, 12:21 AM IST

ਲਖਨਊ: ਯੂ.ਪੀ ਏ.ਟੀ.ਐੱਸ ਅਤੇ ਪੰਜਾਬ ਪੁਲਿਸ ਦੀ ਸਾਂਝੀ ਮੁਹਿੰਮ ਤਹਿਤ ਖ਼ਾਲਿਸਤਾਨੀ ਅੱਤਵਾਦੀ ਤੀਰਥ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਮਿਲੀ ਹੈ। ਦੱਸਣਯੋਗ ਹੈ ਕਿ ਗ੍ਰਿਫ਼ਤਾਰੀ ਦੌਰਾਨ ਭਿੰਡਰਾਂਵਾਲਾ ਦੇ ਪੋਸਟਰ ਤੀਰਥ ਸਿੰਘ ਕੋਲੋਂ ਮਿਲੇ ਹਨ। ਇਹ ਸੋਸ਼ਲ ਮੀਡੀਆ 'ਤੇ ਖ਼ਾਲਿਸਤਾਨੀ ਲਹਿਰ ਨਾਲ ਜੁੜਿਆ ਹੋਇਆ ਸੀ। ਏ.ਟੀ.ਐੱਸ ਫੜੇ ਗਏ ਮੁਲਜ਼ਮਾਂ ਤੋਂ ਵੱਖ-ਵੱਖ ਪਹਿਲੂਆਂ ਤੋਂ ਪੁੱਛਗਿੱਛ ਕਰ ਰਿਹਾ ਹੈ।

ਪੰਜਾਬ ਪੁਲਿਸ ਅਤੇ ਏਟੀਐਸ ਦੀ ਸਾਂਝੀ ਮੁਹਿੰਮ ਤਹਿਤ ਗ੍ਰਿਫ਼ਤਾਰ ਤੀਰਥ ਸਿੰਘ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਤੀਰਥ ਸਿੰਘ ਖ਼ਾਲਿਸਤਾਨੀ ਲਹਿਰ ਨਾਲ ਵੀ ਜੁੜਿਆ ਹੋਇਆ ਹੈ। ਯੂਪੀ ਏਟੀਐਸ ਅਤੇ ਪੰਜਾਬ ਪੁਲਿਸ ਖ਼ਾਲਿਸਤਾਨੀ ਅੱਤਵਾਦੀਆਂ ਖਿਲਾਫ਼ ਸਾਂਝੀ ਮੁਹਿੰਮ ਚਲਾ ਰਹੀ ਸੀ। ਜਿਸ ਦੇ ਤਹਿਤ ਪੰਜਾਬ ਪੁਲਿਸ ਨੇ ਖਾਲਿਸਤਾਨੀ ਅੱਤਵਾਦੀ ਤੀਰਥ ਸਿੰਘ ਨੂੰ ਮੇਰਠ ਵਿੱਚ ਰਹਿਣ ਲਈ ਯੂਪੀ ਏਟੀਐਸ ਨੂੰ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਏਟੀਐਸ ਦੀ ਟੀਮ ਨੇ ਕਾਰਵਾਈ ਕਰਦਿਆਂ ਤੀਰਥ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ABOUT THE AUTHOR

...view details