ਲਖਨਊ: ਕੁੰਡਾ ਕੋਤਵਾਲੀ ਖੇਤਰ ਵਿੱਚ ਵੀਰਵਾਰ ਦੇਰ ਰਾਤ ਭਿਆਨਕ ਸੜਕ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ। ਇੱਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਤੇਜ਼ ਰਫਤਾਰ ਬੋਲੈਰੋ ਖੜੇ ਟਰੱਕ ਨਾਲ ਜਾ ਟਕਰਾਈ। ਇਸ ਹਾਗਸੇ 'ਚ ਬੱਚਿਆਂ ਸਣੇ 14 ਲੋਕਾਂ ਦੀ ਮੌਤ ਹੋ ਗਈ।
ਯੂਪੀ: ਕੁੰਡਾ 'ਚ ਭਿਆਨਕ ਸੜਕ ਹਾਦਸਾ, ਟਰੱਕ-ਬੋਲੈਰੋ ਦੀ ਟੱਕਰ 'ਚ 14 ਲੋਕਾਂ ਦੀ ਮੌਤ - ਉਤਰ ਪ੍ਰਦੇਸ਼ ਦੇ ਕੁੰਡਾ ਕੋਤਵਾਲੀ ਖੇਤਰ
ਉਤਰ ਪ੍ਰਦੇਸ਼ ਦੇ ਕੁੰਡਾ ਕੋਤਵਾਲੀ ਖੇਤਰ ਵਿੱਚ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਤੇਜ਼ ਰਫਤਾਰ ਬੋਲੈਰੋ ਖੜੇ ਟਰੱਕ ਨਾਲ ਜਾ ਟਕਰਾਈ। ਇਸ ਹਾਗਸੇ 'ਚ ਬੱਚਿਆਂ ਸਣੇ 14 ਲੋਕਾਂ ਦੀ ਮੌਤ ਹੋ ਗਈ।
ਯੂਪੀ: ਕੁੰਡਾ 'ਚ ਭਿਆਨਕ ਸੜਕ ਹਾਦਸਾ, ਟਰੱਕ-ਬੋਲੈਰੋ ਦੀ ਟੱਕਰ 'ਚ 14 ਲੋਕਾਂ ਦੀ ਮੌਤ
ਵੇਖਦਿਆਂ ਹੀ ਘਟਨਾ ਵਾਲੀ ਥਾਂ 'ਤੇ ਚੀਕ ਚਿਹਾੜਾ ਪੈ ਗਿਆ। ਜਦੋਂ ਹਾਦਸੇ ਦੀ ਉੱਚੀ ਆਵਾਜ਼ ਕਾਰਨ ਨੇੜੇ ਦੇ ਲੋਕ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਬੋਲੈਰੋ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ।
ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮੌਕੇ 'ਤੇ ਪਹੁੰਚੇ ਲੋਕਾਂ ਦੀ ਕੋਲ ਜਾਣ ਦੀ ਹਿੰਮਤ ਨਹੀਂ ਸੀ। ਖੇਤਰੀ ਲੋਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਬੋਲੈਰੋ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਦੇ ਬਾਅਦ ਲਾਸ਼ਾਂ ਨੂੰ ਸੀਐਚਸੀ ਪਹੁੰਚਾਇਆ।
Last Updated : Nov 20, 2020, 7:33 AM IST