ਪੰਜਾਬ

punjab

ETV Bharat / bharat

ਬੇਖੌਫ ਬਦਮਾਸ਼ਾਂ ਨੇ ਇੰਸਪੈਕਟਰ-ਸਿਪਾਹੀ ਨੂੰ ਬੰਧਕ ਬਣਾ ਕੀਤੀ ਕੁੱਟਮਾਰ, ਇੱਕ ਦੀ ਮੌਤ - ਸ਼ਰਾਬ ਮਾਫਿਆ

ਸ਼ਰਾਬ ਮਾਫਿਆ ਦੇ ਹਮਲੇ 'ਚ ਸਿੱਧਪੁਰਾ ਥਾਣਾ 'ਚ ਤਾਇਨਾਤ ਦਰੋਗਾ ਗੰਭੀਰ ਜ਼ਖ਼ਮੀ ਹੈ। ਆਗਰਾ ਜੋਨ ਦੇ ਏਡੀਜੀ ਅਜੈ ਆਨੰਦ ਦੇਰ ਰਾਤ ਵਾਰਦਾਤ ਵਾਲੀ ਥਾਂ ਪਹੁੰਚੇ। ਉਨ੍ਹਾਂ ਦੱਸਿਆ ਕਿ ਮਾਫ਼ਿਆ 'ਤੇ 11 ਅਪਰਾਧਿਕ ਕੇਸ ਦਰਜ ਕੀਤੇ ਗਏ ਹਨ।

ਬੇਖੌਫ ਬਦਮਾਸ਼ਾਂ ਨੇ ਇੰਸਪੈਕਟਰ-ਸਿਪਾਹੀ ਨੂੰ ਬੰਧਕ ਬਣਾ ਕੀਤੀ ਕੁੱਟਮਾਰ, ਇੱਕ ਦੀ ਮੌਤ
ਬੇਖੌਫ ਬਦਮਾਸ਼ਾਂ ਨੇ ਇੰਸਪੈਕਟਰ-ਸਿਪਾਹੀ ਨੂੰ ਬੰਧਕ ਬਣਾ ਕੀਤੀ ਕੁੱਟਮਾਰ, ਇੱਕ ਦੀ ਮੌਤ

By

Published : Feb 10, 2021, 7:20 AM IST

ਕਾਸਗੰਜ: ਉੱਤਰ ਪ੍ਰਦੇਸ਼ ਦੇ ਸਿੱਧਪੁਰਾ ਥਾਣੇ ਦੇ ਅਧੀਨ ਆਉਂਦੇ ਪਿੰਡ ਨਗਲਾ ਧੀਮਰ ਵਿਖੇ ਮੰਗਲਵਾਰ ਨੂੰ ਸ਼ਰਾਬ ਮਾਫ਼ਿਆ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਕੁੱਟਮਾਰ ਕਰਨ ਨਾਲ ਇੱਕ ਸਿਪਾਹੀ ਦੀ ਮੌਤ ਹੋ ਗਈ ਹੈ ਜਦੋਂ ਕਿ ਇੰਸਪੈਕਟਰ ਬੁਰੀ ਤਰ੍ਹਾਂ ਨਾਲ ਗੰਭੀਰ ਜ਼ਖ਼ਮੀ ਹੈ।

ਸ਼ਰਾਬ ਮਾਫਿਆ ਦੇ ਹਮਲੇ 'ਚ ਸਿੱਧਪੁਰਾ ਥਾਣਾ 'ਚ ਤਾਇਨਾਤ ਇੰਸਪੈਕਟਰ ਗੰਭੀਰ ਜ਼ਖ਼ਮੀ ਹੈ। ਜ਼ਖਮੀ ਇੰਸਪੈਕਟਰ ਨੂੰ ਆਗਰਾ ਰੈਫ਼ਰ ਕਰ ਦਿੱਤਾ ਗਿਆ ਹੈ। ਆਗਰਾ ਜੋਨ ਦੇ ਏਡੀਜੀ ਅਜੈ ਆਨੰਦ ਦੇਰ ਰਾਤ ਵਾਰਦਾਤ ਵਾਲੀ ਥਾਂ ਪਹੁੰਚੇ। ਉਨ੍ਹਾਂ ਦੱਸਿਆ ਕਿ ਮਾਫ਼ਿਆ 'ਤੇ 11 ਅਪਰਾਧਿਕ ਕੇਸ ਦਰਜ ਕੀਤੇ ਗਏ ਹਨ।

ਕਾਤਲਾਂ ਨੇ ਸਿਪਾਹੀ ਨੂੰ ਬਰਛੀ ਨਾਲ ਮਾਰਿਆ

ਨਗਲਾ ਧੀਮਰ ਵਿੱਚ ਕੱਚੀ ਸ਼ਰਾਬ ਦੀ ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਵਪਾਰ ਕੀਤਾ ਜਾਂਦਾ ਹੈ। ਏਡੀਜੀ ਅਜੇ ਅਨੰਦ ਨੇ ਦੱਸਿਆ ਕਿ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਕਾਂਸਟੇਬਲ ਦੇਵੇਂਦਰ ਰੁਟੀਨ ਗਸ਼ਤ ਦੌਰਾਨ ਸ਼ਰਾਬ ਮਾਫੀਆ ਨੇ ਉਨ੍ਹਾਂ ਨੂੰ ਫੜ੍ਹ ਲਿਆ। ਬੱਸ ਉਦੋਂ ਹੀ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਅਪਰਾਧੀ ਮੋਤੀ ਅਤੇ ਉਸ ਦੇ ਸਾਥੀਆਂ ਨੇ ਅਸ਼ੋਕਾ ਕੁਮਾਰ ਅਤੇ ਕਾਂਸਟੇਬਲ ਨੂੰ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਦੇ ਰਹੇ ਅਤੇ ਸਿਪਾਹੀ ਦੇ ਸ਼ਰੀਰ 'ਚ ਬਰਛੀ ਮਾਰ ਦਿੱਤੀ। ਜਿਸ ਨਾਲ ਦਰੋਗਾ ਅਸ਼ੋਕ ਕੁਮਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਸਿਪਾਹੀ ਦੇਵੇਂਦਰ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਵਿਚ 6 ਲੋਕ ਸ਼ਾਮਲ ਸਨ।

ਲਾਗੂ ਕੀਤਾ ਜਾਵੇਗਾ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਾਸਗੰਜ ਕਾਂਡ ਵਿੱਚ ਸ਼ਾਮਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।

ABOUT THE AUTHOR

...view details