ਉਨਾਓ: ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ੀ ਲਈ ਜਾ ਰਹੀ ਜਬਰ ਜਨਾਹ ਪੀੜਤਾ ਨੂੰ ਦੋਸ਼ੀਆਂ ਨੇ ਕੈਰੋਸੀਨ ਪਾ ਕੇ ਜ਼ਿੰਦਾ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਦੀ ਹਾਲਤ ਕਾਫ਼ੀ ਗੰਭੀਰ ਹੈ ਅਤੇ ਉਸ ਨੂੰ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟ੍ਰਾਮਾ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ। ਪੀੜਤਾ ਨੇ ਪੰਜ ਦੋਸ਼ੀਆਂ ਨੇ ਨਾਂਅ ਦੱਸੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤਾ ਉਨਾਓ ਦੀ ਰਹਿਣ ਵਾਲੀ ਹੈ ਰਾਏਬਰੇਲੀ ਵਿੱਚ ਉਸ ਨਾਲ ਜਬਰ ਜਨਾਹ ਹੋਇਆ ਸੀ। ਪੇਸ਼ੀ ਲਈ ਉਹ ਰਾਏਬਰੇਲੀ ਹੀ ਜਾ ਰਹੀ ਸੀ ਜਿੱਥੇ ਰਸਤੇ ਵਿੱਚ ਜਾਂਦਿਆਂ ਦੋਸ਼ੀਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਪੀੜਤਾ 60 ਤੋਂ 70 ਫੀਸਦੀ ਸੜ ਚੁੱਕੀ ਹੈ।