ਲਖਨਊ: ਉੱਨਾਵ ਜਿਣਸੀ ਸ਼ੋਸ਼ਣ ਮਾਮਲੇ ਦੀ ਪੀੜਤਾ ਇੱਕ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜਖ਼ਮੀ ਹੋ ਗਈ ਹੈ। ਪੀੜਤਾ ਆਪਣੇ ਪਰਿਵਾਰ ਵਾਲਿਆਂ ਨਾਲ ਰਾਏ ਬਰੇਲੀ ਜੇਲ੍ਹ 'ਚ ਬੰਦ ਆਪਣੇ ਚਾਚਾ ਨੂੰ ਮਿਲਣ ਜਾ ਰਹੀ ਸੀ। ਇਸ ਦੌਰਾਨ ਟਰੱਕ ਅਤੇ ਕਾਰ ਵਿਚਕਾਰ ਟੱਕਰ ਹੋ ਗਈ। ਇਸ ਘਟਨਾ 'ਚ ਪੀੜਤਾ ਦੀ ਮਾਂ ਤੇ ਚਾਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੀੜਤਾ ਨੂੰ ਵੀ ਲਖਨਊ ਦੇ ਟ੍ਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ। ਪੀੜਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਉੱਨਾਵ ਰੇਪ ਕੇਸ ਪੀੜਤਾ ਹਾਦਸੇ ਦਾ ਸ਼ਿਕਾਰ, ਮਾਂ ਤੇ ਚਾਚੀ ਦੀ ਮੌਤ - ਕੁਲਦੀਪ ਸੇਂਗਰ
ਉੱਨਾਵ ਰੇਪ ਕੇਸ ਪੀੜਤਾ ਦਾ ਸੜਕ ਹਾਦਸੇ 'ਚ ਗੰਭੀਰ ਜਖ਼ਮੀ ਹੋ ਗਈ ਹੈ। ਇਸ ਘਟਨਾ 'ਚ ਪੀੜਤਾ ਦੀ ਮਾਂ ਤੇ ਚਾਚੀ ਦੀ ਵੀ ਮੌਤ ਹੋ ਗਈ ਹੈ। ਆਈਜੀ ਲਖਨਊ ਨੇ ਮੌਕੇ 'ਤੇ ਫੌਰੈਂਸਿਕ ਟੀਮ ਨੂੰ ਭੇਜ ਦਿੱਤਾ ਹੈ।
Image: ANI
ਪੀੜਤਾ ਦੀ ਭੈਣ ਦੇ ਮੁਤਾਬਕ ਇਸ ਹਾਦਸੇ ਨੂੰ ਉੱਨਾਵ ਰੇਪ ਕੇਸ ਦੇ ਆਰੋਪੀ ਵਿਧਾਇਕ ਕੁਲਦੀਪ ਸੇਂਗਰ ਵੱਲੋਂ ਭੇਜੇ ਗਏ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ। ਘਟਨਾ ਦੀ ਜਾਂਚ ਲਈ ਲਖਨਊ ਰੇਂਜ ਦੇ ਆਈਜੀ ਨੇ ਫੌਰੈਂਸਿਕ ਟੀਮ ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ ਗਿਆ ਹੈ। ਪੁਲਿਸ ਨੇ ਟੱਰਕ ਡਰਾਈਵਰ ਅਤੇ ਮਾਲਕ ਨੂੰ ਫ਼ੜ ਲਿਆ ਹੈ। ਲਖਨਊ ਦੇ ਆਈਜੀ ਨੇ ਕਿਹਾ ਕਿ ਗੱਡੀ 'ਚ ਜਗ੍ਹਾ ਨਾ ਹੋਣ ਕਾਰਨ ਸੁਰੱਖਿਆ ਕਰਮੀ ਪੀੜਤ ਦੇ ਨਾਲ ਨਹੀਂ ਸਨ। ਹੁਣ ਸਥਾਨਕ ਪੁਲਿਸ ਟੀਮ ਨਾਲ ਫੌਰੈਂਸਿਕ ਟੀਮ ਨਾਲ ਮਿਲ ਕੇ ਘਟਨਾ ਦੀ ਜਾਂਚ ਕਰੇਗੀ।