ਨਵੀਂ ਦਿੱਲੀ: ਓਨਾਵ ਜਬਰ ਜਨਾਹ ਮਾਮਲੇ ਦੇ ਮੁੱਖ ਦੋਸ਼ੀ ਅਤੇ ਭਾਰਤੀ ਜਨਤਾ ਪਾਰਟੀ ਤੋਂ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਦੇ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਅਖ਼ਬਾਰਾਂ ਵਿੱਚ ਵਧਾਈ ਦੇਣ ਵਾਲੇ ਇਸ਼ਤਿਹਾਰ ਦਿੱਤੇ ਗਏ। ਪਹਿਲੇ ਪੰਨੇ ਵਿੱਚ ਫੁੱਲ ਸਾਇਜ਼ ਇਸ਼ਤਿਹਾਰ ਵਿੱਚ ਆਜ਼ਾਦੀ ਦਿਹਾੜੇ, ਰੱਖੜੀ ਅਤੇ ਜਨਮਅਸ਼ਟਮੀ ਦੀ ਲੋਕਾਂ ਨੂੰ ਵਧਾਈ ਦਿੱਤੀ ਗਈ।
ਇਸ਼ਤਿਹਾਰ ਵਿੱਚ ਸੇਂਗਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਯੂਪੀ ਭਾਰਤੀ ਜਨਤਾ ਪਾਰਟੀ ਦੇ ਮੁਖੀ ਸਵਤੰਤਰ ਦੇਵ ਸਿੰਘ ਦੀ ਫ਼ੋਟੋ ਵੀ ਛਪੀ ਸੀ। ਇਸ ਤੋਂ ਇਲਾਵਾ ਇਸ ਫ਼ੋਟੋ ਤੇ ਕਈ ਹੋਰ ਲੀਡਰਾਂ ਦੀਆਂ ਫ਼ੋਟੋਆਂ ਵੀ ਛਪੀਆਂ ਹੋਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਇਸ਼ਤਿਹਾਰ ਪੰਚਾਇਤ ਮੁਖੀ ਅਨੁਜ ਕੁਮਾਰ ਦੀਕਸ਼ਿਤ ਵੱਲੋਂ ਪ੍ਰਕਾਸ਼ਿਤ ਕਰਵਾਏ ਗਏ ਹਨ।