ਲਖਨਊ : ਉਨਾਵ ਬਲਾਤਕਾਰ ਪੀੜਤਾ ਦੇ ਸੜਕ ਹਾਦਸੇ ਮਾਮਲੇ ਵਿੱਚ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਸਮੇਤ 10 ਲੋਕਾਂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਉਨਾਓ ਬਲਾਤਕਾਰ ਪੀੜਤਾ ਦੇ ਚਾਚਾ ਨੇ ਇਹ ਐੱਫ਼ਆਈਆਰ ਦਰਜ਼ ਕਰਵਾਈ ਹੈ। ਉੱਧਰ, ਐੱਫ਼ਆਈਆਈ ਮੁਤਾਬਕ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਐੱਫ਼ਆਈਆਰ ਮੁਤਾਬਕ ਉਨਾਵ ਬਲਾਤਕਾਰ ਪੀੜਤਾ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਉਸ ਦੀ ਗਤੀਵਿਧੀਆਂ ਦੀ ਸੂਚਨਾ ਜੇਲ੍ਹ ਵਿੱਚ ਬੰਦ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਨੂੰ ਪਹੁੰਚਾਈ ਸੀ।
ਦੱਸ ਦਈਏ ਕਿ 2017 ਵਿੱਚ ਨਾਬਾਲਗ ਦਾ ਬੀਜੇਪੀ ਵਿਧਾਇਕ ਨੇ ਕਥਿਤ ਤੌਰ ਉੱਤੇ ਬਲਾਤਕਾਰ ਕੀਤਾ ਸੀ, ਜਿਸਦੀ ਕਾਰ ਐਤਵਾਰ ਨੂੰ ਯੂਪੀ ਦੇ ਰਾਏਬਰੇਲੀ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਕਾਰ ਨੂੰ ਉੱਲਟੀ ਦਿਸ਼ਾ ਵਿੱਚੋਂ ਆ ਰਹੇ ਇੱਕ ਟਰੱਕ ਨੇ ਸਾਹਮਣੇ ਤੋਂ ਟੱਕਰ ਮਾਰੀ ਸੀ। ਹਾਦਸੇ ਵਿੱਚ ਪੀੜਤਾ ਦੀ ਮਾਸੀ, ਚਾਚੀ ਅਤੇ ਡਰਾਇਵਰ ਦੀ ਮੌਤ ਹੋ ਗਈ ਸੀ, ਉਥੇ ਹੀ ਪੀੜਤਾ ਅਤੇ ਉਸ ਦਾ ਵਕੀਲ ਗੰਭੀਰ ਹਾਲਤ ਵਿੱਚ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।