ਪੰਜਾਬ

punjab

ETV Bharat / bharat

ਓਨਾਵ ਮਾਮਲਾ: ਕੁਲਦੀਪ ਸੇਂਗਰ ਵਿਰੁੱਧ ਲੱਗੇ ਦੋਸ਼ ਤੈਅ - ਕੁਲਦੀਪ ਸੇਂਗਰ

ਦਿੱਲੀ ਦੀ ਅਦਾਲਤ ਨੇ ਸਾਲ 2017 'ਚ ਓਨਾਵ ਵਿੱਚ ਨਾਬਾਲਗ਼ ਕੁੜੀ ਨਾਲ ਜਬਰ ਜਨਾਹ ਮਾਮਲੇ ਵਿੱਚ ਭਾਜਪਾ ਵਿੱਚੋਂ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।

ਫ਼ੋਟੋ।

By

Published : Aug 9, 2019, 5:12 PM IST

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ 2017 ਵਿੱਚ ਓਨਾਵ ਵਿੱਚ ਨਾਬਾਲਗ਼ ਕੁੜੀ ਨਾਲ ਜਬਰ ਜਨਾਹ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚੋਂ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਦੇ ਵਿਰੁੱਧ ਦੋਸ਼ ਤੈਅ ਹੋ ਗਿਆ ਹੈ।

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਪੋਸਕੋ ਐਕਟ ਦੇ ਤਹਿਤ ਵਿਧਾਇਕ ਤੇ ਆਰੋਪ ਤੈਅ ਕੀਤੇ ਹਨ। ਇਸ ਦੌਰਾਨ ਵਿਧਾਇਕ 'ਤੇ 6 ਧਾਰਾਵਾਂ ਲਾਈਆਂ ਗਈਆਂ ਹਨ। ਪਿਛਲੇ ਹਫ਼ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਇਸ ਕੇਸ ਨਾਲ਼ ਜੁੜੇ ਸਾਰੇ ਮਾਮਲਿਆਂ ਨੂੰ ਦਿੱਲੀ ਟ੍ਰਾਂਸਫਰ ਕਰ ਦਿੱਤਾ ਗਿਆ ਸੀ।

ਕੇਂਦਰੀ ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੀੜਤ ਵੱਲੋਂ ਕੁਲਦੀਪ ਸਿੰਘ ਸੇਂਘਰ 'ਤੇ ਲਾਏ ਗਏ ਇਲਜ਼ਾਮ ਸੱਚ ਸਾਬਤ ਹੋਏ ਹਨ। ਏਜੰਸੀ ਨੇ ਦੱਸਿਆ ਕਿ 4 ਜੂਨ 2017 ਨੂੰ ਸੇਂਗਰ ਨੇ ਪੀੜਤ ਨਾਲ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਸੇਂਗਰ ਅਤੇ ਉਸ ਦੇ ਭਰਾ ਨੇ ਕੁੜੀ ਦੇ ਪਿਤਾ 'ਤੇ ਹਮਲਾ ਕੀਤਾ। ਬੀਤੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਦਿੱਲੀ ਦੇ ਏਮਸ ਵਿੱਚ ਪੀੜਤ ਕੁੜੀ ਅਤੇ ਉਸ ਦੇ ਵਕੀਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜੇ ਇਸ ਮਾਮਲੇ 'ਤੇ ਝਾਤ ਮਾਰੀ ਜਾਵੇ ਤਾਂ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ 28 ਜੁਲਾਈ ਨੂੰ ਕਾਰ-ਟਰੱਕ ਦੀ ਟੱਕਰ ਵਿੱਚ 19 ਸਾਲਾ ਪੀੜਤ ਅਤੇ ਉਸ ਦਾ ਵਕੀਲ ਬੜੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਸਨ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਲਖਨਊ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਤੋਂ ਆਏ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਐਂਬੂਲੈਸ ਤੇ ਦਿੱਲੀ ਦੇ ਏਮਸ ਵਿੱਚ ਭੇਜ ਦਿੱਤਾ ਗਿਆ ਸੀ।

ਅੱਜ ਆਏ ਫ਼ੈਸਲੇ ਵਿੱਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਕੁਲਦੀਪ ਸੇਂਗਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਅਦਾਲਤ ਨੇ ਸੇਂਗਰ ਵਿੱਰੁੱਧ ਧਾਰਾ 120ਬੀ, 363, 366, ਅਤੇ 376 ਦੇ ਤਹਿਤ ਦੋਸ਼ ਤੈਅ ਕੀਤੇ ਹਨ।

ABOUT THE AUTHOR

...view details