ਸ੍ਰੀ ਗੰਗਾਨਗਰ: ਰਾਜਸਥਾਨ ਦੇ ਸ੍ਰੀ ਗੰਗਾਨਗਰ ਰੇਲਵੇ ਸਟੇਸ਼ਨ 'ਚ ਉਸ ਸਮੇਂ ਹਫੜਾ-ਦਫੜੀ ਦਾ ਮਹੌਲ ਬਣ ਗਿਆ ਜਦੋਂ ਨਾਂਦੇੜ ਤੋਂ ਆਈ ਟ੍ਰੇਨ 'ਚ ਸ਼ੱਕੀ ਵਿਸਫ਼ੋਟਕ ਸਮੱਗਰੀ ਮਿਲਣ ਦੀ ਸੂਚਨਾ ਮਿਲੀ। ਰੇਲਵੇ ਪੁਲਿਸ ਦੇ ਕਾਂਸਟੇਬਲ ਗਜਿੰਦਰ ਮੀਨਾ ਵੱਲੋਂ ਬੈਗ ਦੀ ਜਾਂਚ ਕਰਨ 'ਤੇ ਵਿਸਫ਼ੋਟਕ ਸਮੱਗਰੀ ਨਾਲ ਭਰਿਆ ਬੈਗ ਮਿਲਿਆ। ਹਾਲਾਂਕਿ, ਜਿਸ ਬੋਗੀ 'ਚ ਸ਼ੱਕੀ ਬੈਗ ਮਿਲਿਆ, ਉਸ ਨੂੰ ਟ੍ਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ। ਇਸ ਸਬੰਧੀ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਨਾਂਦੇੜ ਐਕਸਪ੍ਰੈਸ 'ਚ ਮਿਲਿਆ ਵਿਸਫ਼ੋਟਕ ਪਦਾਰਥ, ਹਫੜਾ-ਦਫੜੀ ਦਾ ਮਾਹੌਲ - bomb
ਸ੍ਰੀ ਗੰਗਾਨਗਰ ਰੇਲਵੇ ਸਟੇਸ਼ਨ 'ਤੇ ਨਾਂਦੇੜ ਐਕਸਪ੍ਰੈਸ ਸ਼ੱਕੀ ਬੈਗ ਮਿਲਣ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਫ਼ਿਲਹਾਲ ਮੌਕੇ 'ਤੇ ਪੁਲਿਸ ਅਤੇ ਬੰਬ ਨਿਰੋਧਕ ਦਸਤਾ ਜਾਂਚ ਕਰ ਰਿਹਾ ਹੈ।
ਮੁੰਬਈ: ਚਾਰ ਮੰਜ਼ਿਲਾ ਇਮਾਰਤ ਢਹਿ-ਢੇਰੀ, 14 ਮੌਤਾਂ ਦੀ ਪੁਸ਼ਟੀ
ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਹੈ। ਮੌਕੇ 'ਤੇ ਮੌਜੂਦ ਅਧਿਕਾਰੀਆਂ ਮੁਤਾਬਕ ਬੈਗ 'ਚ ਰੱਖਿਆ ਸਮਾਨ ਕਿਸੇ ਵਿਸਫ਼ੋਟ ਦੇ ਉਦੇਸ਼ ਨਾਲ ਰੱਖਿਆ ਨਹੀਂ ਨਜ਼ਰ ਆ ਰਿਹਾ ਹੈ ਪਰ ਫ਼ਿਲਹਾਲ ਜਾਂਚ ਜਾਰੀ ਹੈ। ਰੇਲਵੇ ਪੁਲਿਸ ਦੇ ਸਿਪਾਹੀ ਗਜਿੰਦਰ ਮੀਨਾ ਨੇ ਦੱਸਿਆ ਕਿ ਰਾਤ ਨੂੰ ਜਦੋਂ ਟ੍ਰੇਨ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਜਾਂਚ ਦੌਰਾਨ ਉਨ੍ਹਾਂ ਨੂੰ ਇੱਕ ਬੈਗ ਨਜ਼ਰ ਆਇਆ। ਉਨ੍ਹਾਂ ਦੱਸਿਆ ਕਿ ਬੈਗ ਖੋਲ੍ਹ ਕੇ ਦੇਖਣ 'ਤੇ ਉਸ ਵਿੱਚ ਜਿਲੇਟਿਨ ਅਤੇ ਹੋਰ ਵਿਸਫ਼ੋਟਕ ਪਦਾਰਥ ਮਿਲਿਆ ਜਿਸ ਦੀ ਸੂਚਨਾ ਰੇਲਵੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ।