ਪੰਜਾਬ

punjab

ETV Bharat / bharat

ਮਸੂਦ ਅਜ਼ਹਰ ਮਾਮਲੇ 'ਤੇ ਸੰਯੁਕਤ ਰਾਸ਼ਟਰ ਦੀ ਬੈਠਕ ਅੱਜ - India

ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਅੱਤਵਾਦੀ ਮਸੂਦ ਅਜ਼ਹਰ ਮਾਮਲੇ 'ਤੇ ਬੈਠਕ ਕਰੇਗਾ। ਸੰਯੁਕਤ ਰਾਸ਼ਟਰ ਦੀ 1267 ਸਮਿਤੀਆਂ ਦੀ ਇਸ ਬੈਠਕ ਵਿੱਚ ਅੱਤਵਾਦੀ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੀਆਂ ਜਾ ਸਕਦਾ ਹੈ। ਇਸ ਤੋਂ ਪਹਿਲਾਂ ਚੀਨ ਨੇ ਸੰਯੁਕਤ ਰਾਸ਼ਟਰ ਦੇ ਇਸ ਫੈਸਲੇ ਤੇਂ ਵਿਚਾਰ ਕਰਨ ਦਾ ਸਮਾਂ ਮੰਗਿਆ ਸੀ।

ਮਸੂਦ ਅਜ਼ਹਰ ਮਾਮਲੇ 'ਤੇ ਸੰਯੁਕਤ ਰਾਸ਼ਟਰ ਦੀ ਬੈਠਕ

By

Published : May 1, 2019, 12:21 PM IST

ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਅੱਜ 1267 ਸਮਿਤੀਆਂ ਦੀ ਬੈਠਕ ਕਰਨ ਜਾ ਰਿਹਾ ਹੈ। ਇਸ ਵਿੱਚ ਅੱਤਵਾਦੀ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਉੱਤੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

ਜੇਕਰ ਅੱਜ ਦੀ ਇਸ ਬੈਠਕ ਦੌਰਾਨ ਚੀਨ ਆਪਣੇ ਵੀਟੋ ਹੱਕ ਵਾਪਸ ਲੈਂਦਾ ਹੈ ਤਾਂ ਮਸੂਦ ਅਜ਼ਹਰ ਦੇ ਇਸ ਮਾਮਲੇ ਉੱਤੇ ਵੱਡਾ ਫੈਸਲਾ ਲਏ ਜਾਣ ਦੀ ਉਮੀਂਦ ਹੈ। ਜਿਸ ਨੂੰ ਕਿ ਭਾਰਤ ਦੀ ਵੱਡੀ ਜਿੱਤ ਦੇ ਤੌਰ 'ਤੇ ਵੇਖਿਆ ਜਾ ਸਕਦਾ ਹੈ। ਇਸ ਸਬੰਧ ਵਿੱਚ ਭਾਰਤ ਲਗਾਤਾਰ ਚੀਨ ਉੱਤੇ ਦਬਾਅ ਬਣਾ ਰਿਹਾ ਸੀ ਪਰ ਚੀਨ ਤਕਨੀਕੀ ਪੱਖ ਦੀ ਦੁਹਾਈ ਦਿੰਦੇ ਹੋਏ ਬੱਚ ਰਿਹਾ ਸੀ। ਇਸ ਤੋਂ ਇਲਾਵਾ ਭਾਰਤ ਵੱਲੋਂ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਲਈ ਦੀ ਮੰਗ ਕੀਤੀ ਗਈ ਸੀ ਪਰ ਚੀਨ ਹਰ ਵਾਰ ਇਸ ਫੈਸਲੇ ਵਿੱਚ ਦਖ਼ਲ ਦਿੰਦਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸੰਯੁਕਤ ਰਾਸ਼ਟਰ ਵਿੱਚ ਸ਼ਾਮਲ ਹੋਰਨਾਂ ਦੇਸ਼ਾਂ ਨੂੰ ਇਸ ਮਾਮਲੇ ਵਿੱਚ ਮਨਾਉਂਣ ਦਾ ਕੰਮ ਕਰ ਰਿਹਾ ਸੀ ਅਤੇ ਭਾਰਤ ਨੂੰ ਇਸ ਮਾਮਲੇ ਵਿੱਚ ਸਾਰੇ ਹੀ ਤਾਕਤਵਰ ਦੇਸ਼ਾਂ ਦਾ ਸਮਰਥਨ ਮਿਲਿਆ ਹੈ।

ਸੰਯੁਕਤ ਰਾਸ਼ਟਰ ਦੀ ਇਸ ਬੈਠਕ ਤੋਂ ਪਹਿਲਾਂ ਜੈਸ਼-ਏ-ਮੁਹਮੰਦ ਅੱਤਵਾਦੀ ਸੰਗਠਨ ਦੇ ਮੁੱਖੀ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਦਾ ਫੈਸਲਾ ਕੀਤਾ ਗਿਆ ਸੀ। ਇਸ ਬੈਠਕ ਤੋਂ ਪਹਿਲਾਂ ਹੀ ਚੀਨ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਦੇ ਫੈਸਲੇ ਵਿੱਚ ਨਰਮੀ ਵਿਖਾਉਂਣ ਦੇ ਸੰਕੇਤ ਦੇ ਚੁੱਕਾ ਹੈ। ਇਸ ਦੇ ਲਈ ਚੀਨ ਨੇ ਵੀਟੋ ਦੇ ਹੱਕ ਦਾ ਇਸਤਮਾਲ ਕਰਦੇ ਹੋਏ ਮਾਮਲੇ ਉੱਤੇ ਵਿਚਾਰ ਕਰਨ ਲਈ ਹੋਰ ਸਮੇਂ ਦੀ ਮੰਗ ਕੀਤੀ ਸੀ।

ABOUT THE AUTHOR

...view details