ਪੰਜਾਬ

punjab

ETV Bharat / bharat

ਅੱਜ ਸਮ੍ਰਿਤੀ ਇਰਾਨੀ ਤੇ ਪੀਊਸ਼ ਗੋਇਲ ਜੰਮੂ-ਕਸ਼ਮੀਰ ਦੇ ਦੌਰੇ 'ਤੇ

ਅੱਜ ਦੋ ਹੋਰ ਕੇਂਦਰੀ ਮੰਤਰੀ ਜੰਮੂ-ਕਸ਼ਮੀਰ ਜਾਣਗੇ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਪਿਊਸ਼ ਗੋਇਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲਣਗੇ ਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਬਾਰੇ ਜਾਗਰੂਕ ਕਰਨਗੇ।

Union ministers
ਫ਼ੋਟੋ

By

Published : Jan 19, 2020, 12:24 PM IST

ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਚਲਾਈ ਮੁਹਿੰਮ ਤਹਿਤ ਅੱਜ ਦੋ ਹੋਰ ਕੇਂਦਰੀ ਮੰਤਰੀ ਜੰਮੂ-ਕਸ਼ਮੀਰ ਜਾਣਗੇ। ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਰਿਆਸੀ ਜ਼ਿਲ੍ਹੇ ਦੇ ਕੱਟੜਾ ਤੇ ਪੰਥਲ ਇਲਾਕਿਆਂ ਦਾ ਦੌਰਾ ਕਰਨਗੇ ਜਦਕਿ ਰੇਲ ਮੰਤਰੀ ਪਿਊਸ਼ ਗੋਇਲ ਸ੍ਰੀਨਗਰ ਜਾਣਗੇ।


ਜੰਮੂ 'ਚ ਇੱਕ ਰਿਵਿਊ ਮੀਟਿੰਗ 'ਚ ਮੁੱਖ ਸਕੱਤਰ ਬੀਵੀਆਰ ਸੁਬਰਾਮਣੀਅਮ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਕਾਸ ਲਈ ਕੇਂਦਰ ਦੀਆਂ ਨੀਤੀਆਂ ਬਾਰੇ ਸਮਝਾਉਣ ਲਈ ਮੋਦੀ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ 38 ਕੇਂਦਰੀ ਮੰਤਰੀ ਜੰਮੂ-ਕਸ਼ਮੀਰ ਦੀਆਂ 60 ਵੱਖ-ਵੱਖ ਥਾਂਵਾਂ 'ਤੇ ਜਾ ਕੇ ਲੋਕਾਂ ਨਾਲ ਰਾਬਤਾ ਕਰਨਗੇ।


ਇਹ ਮੰਤਰੀ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਦੇ ਵਿਕਾਸ ਲਈ ਕੇਂਦਰ ਵੱਲੋਂ ਚਲਾਈਆਂ ਸਕੀਮਾਂ ਬਾਰੇ ਜਾਣਕਾਰੀ ਦੇਣਗੇ। ਬੀਵੀਆਰ ਸੁਬਰਾਮਣੀਅਮ ਦੱਸਿਆ ਕਿ ਮੰਤਰੀ ਸਿਰਫ਼ ਸ਼ਹਿਰਾਂ ਹੀ ਨਹੀਂ ਜਾਣਗੇ ਸਗੋਂ ਪਿੰਡਾਂ ਦੇ ਲੋਕਾਂ ਨੂੰ ਵੀ ਮਿਲਣਗੇ।


18 ਜਨਵਰੀ ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਕੇਂਦਰੀ ਮੰਤਰੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸਮੀਰ ਦੇ ਵੱਖ-ਵੱਖ ਜ਼ਿਲ੍ਹਿਆ ਦਾ ਦੌਰਾ ਕਰਨਗੇ। ਇਹ ਪ੍ਰੋਗਰਾਮ 24 ਜਨਵਰੀ ਤੱਕ ਚੱਲੇਗਾ। ਇਸ ਤਹਿਤ ਜੰਮੂ 'ਚ 51 ਤੇ ਸ਼੍ਰੀਨਗਰ 'ਚ 8 ਦੌਰੇ ਹੋਣਗੇ।

ABOUT THE AUTHOR

...view details