ਸ੍ਰੀਨਗਰ: ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਦਿਨ ਛੇਤੀ ਹੀ ਆਵੇਗਾ ਜਦੋਂ ਮਕਬੂਜ਼ਾ ਕਸ਼ਮੀਰ ਵਿੱਚ ਵੀ ਭਾਰਤ ਦਾ ਝੰਡਾ ਲਹਿਰਾਏਗਾ। ਜੰਮੂ-ਕਸ਼ਮੀਰ ਵਿੱਚ ਚੇਤਾਨ-ਨਾਸ਼ਰੀ ਗੁਫਾ ਦਾ ਨਾਂਅ ਬਦਲੇ ਜਾਣ ਨੂੰ ਲੈ ਕੇ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੇਂ ਭਾਰਤ ਦਾ ਕਾਫ਼ਲਾ ਅੱਗੇ ਵੱਲ ਨੂੰ ਵਧ ਰਿਹਾ ਹੈ। ਉਹ ਦਿਨ ਛੇਤੀ ਹੀ ਆਵੇਗਾ ਜਿਸ ਲਈ ਸ਼ਾਮਾ ਪ੍ਰਸ਼ਾਦ ਮੁਖਰਜੀ ਨੇ ਕੁਰਬਾਨੀ ਦਿੱਤੀ ਸੀ।
ਛੇਤੀ ਹੀ POK ਵਿੱਚ ਲਹਿਰਾਏਗਾ ਤਿਰੰਗਾ - ਚੇਤਾਨ-ਨਾਸ਼ਰੀ ਗੁਫਾ
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਦਿਨ ਹੁਣ ਦੂਰ ਨਹੀਂ ਹੈ ਜਦੋਂ ਮਕਬੂਜ਼ਾ ਕਸ਼ਮੀਰ ਵਿੱਚ ਤਿਰੰਗਾ ਝੰਡਾ ਲਹਿਰਾਏਗਾ।
ਕੇਂਦਰੀ ਮੰਤਰੀ ਜਿਤੇਂਦਰ ਸਿੰਘ
ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2017 ਵਿੱਚ 9 ਕਿਲੋਮੀਟਰ ਲੰਬੀ ਸੁਰੰਗ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਵਿਚਾਲੇ ਦੀ ਦੂਰੀ ਵਿੱਚ 31 ਕਿਲੋਮੀਟਰ ਦੀ ਕਮੀ ਆਈ ਅਤੇ ਕਿਸੇ ਮਜਬੂਰੀ ਦੇ ਕਾਰਨ ਇਸ ਦਾ ਨਾਂਅ ਮੁਖਰਜੀ ਦੇ ਨਾਂਅ 'ਤੇ ਨਾ ਰੱਖਿਆ ਜਾ ਸਕਿਆ।
ਚੇਤਾਨੀ-ਨਾਸ਼ਰੀ ਸੁਰੰਗ ਦਾ ਨਿਰਮਾਣ 2,600 ਕਰੋੜ ਰੁਪਏ ਦੀ ਲਾਗਤ ਨਾਲ਼ ਕੀਤਾ ਗਿਆ ਸੀ। ਗੁਫਾ ਰਾਹੀਂ ਯਾਤਰਾ ਕਰਨ ਤੇ ਦੋ ਘੰਟਿਆਂ ਤੱਕ ਸਮੇ ਵਿੱਚ ਕਮੀ ਆਵੇਗੀ।