ਪੰਜਾਬ

punjab

ETV Bharat / bharat

ਸਾਬਕਾ ਕੇਂਦਰੀ ਮੰਤਰੀ ਜੈਪਾਲ ਰੈਡੀ ਦਾ ਦੇਹਾਂਤ

ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਆਗੂ ਜੈਪਾਲ ਰੈਡੀ ਦਾ ਬੀਤੀ ਰਾਤ ਹੈਦਰਾਬਾਦ ਵਿੱਚ ਦੇਹਾਂਤ ਹੋ ਗਿਆ। ਉਹ ਬੁਖਾਰ ਅਤੇ ਨਿਮੋਨੀਆ ਰੋਗ ਨਾਲ ਪੀੜਤ ਸਨ। ਉਨ੍ਹਾਂ ਨੇ ਹੈਦਰਾਬਾਦ ਦੇ ਪੀਜੀਆਈ ਵਿੱਚ ਆਖ਼ਰੀ ਸਾਹ ਲਏ।

ਫ਼ੋਟੋ।

By

Published : Jul 28, 2019, 8:01 AM IST

Updated : Jul 28, 2019, 10:45 AM IST

ਹੈਦਰਾਬਾਦ: ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਜੈਪਾਲ ਰੈਡੀ ਦਾ ਹੈਦਰਾਬਾਦ ਵਿੱਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਜੈਪਾਲ ਰੈਡੀ ਦੀ ਪਿਛਲੇ ਕਈ ਦਿਨਾਂ ਤੋਂ ਸਿਹਤ ਨਾਸਾਜ਼ ਸੀ। ਬੀਤੀ ਰਾਤ ਸਿਹਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਜੈਪਾਲ ਰੈਡੀ ਦੇ ਦੇਹਾਂਤ ਤੇ ਦੁੱਖ ਪ੍ਰਗਟਾਇਆ ਹੈ।

ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਾਬਕਾ ਕੇਂਦਰੀ ਮੰਤਰੀ ਜੈਪਾਲ ਰੈਡੀ ਦੀ ਮੌਤ ਤੇ ਟਵੀਟ ਕਰਕੇ ਦੁੱਖ ਜ਼ਾਹਰ ਕੀਤਾ ਹੈ।

77 ਸਾਲਾ ਜੈਪਾਲ ਰੈਡੀ ਯੂਪੀਏ ਸਰਕਾਰ ਦੇ ਵੇਲੇ ਕੇਂਦਰਾ ਮੰਤਰੀ ਰਹਿ ਚੁੱਕੇ ਹਨ। ਰੈਡੀ ਦਾ ਜਨਮ 16 ਜਨਵਰੀ 1942 ਨੂੰ ਹੈਦਰਾਬਾਦ ਦੇ ਮਦਗੁਲ ਵਿੱਚ ਹੋਇਆ ਸੀ, ਹਾਲਾਂਕਿ ਹੁਣ ਇਹ ਤੇਲੰਗਾਨਾ ਵਿੱਚ ਆਉਂਦਾ ਹੈ। 7 ਮਈ 1960 ਨੂੰ ਲੱਛਮੀ ਨਾਲ ਵਿਆਹ ਹੋਇਆ ਸੀ ਜਿਸ ਤੋਂ ਉਨ੍ਹਾਂ ਦੇ 2 ਮੁੰਡੇ ਅਤੇ 1 ਕੁੜੀ ਹੈ।

ਜੈਪਾਲ ਰੈਡੀ ਨੇ 1988 ਵਿੱਚ ਇੰਦਰ ਕੁਮਾਰ ਗੁਜਰਾਲ ਕੈਬਿਨੇਟ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਰੂਪ ਵਿੱਚ ਕੰਮ ਕੀਤਾ ਹੈ। ਉਨ੍ਹਾਂ ਹੈਦਰਾਬਾਦ ਦੇ ਓਸਮਾਨੀਆ ਯੂਨੀਵਰਸਿਟੀ ਵਿੱਚ ਐੱਮਏ ਦੀ ਪੜ੍ਹਾਈ ਪੂਰੀ ਕੀਤੀ ਸੀ। ਇਸ ਤੋਂ ਇਲਾਵਾ ਉਹ 1969 ਅਤੇ 1984 ਦੇ ਵਿਚਕਾਰ ਆਂਧਰਾ ਪ੍ਰਦੇਸ਼ ਦੇ ਕਲਵੁਕਰਤੀ ਤੋਂ 4 ਵਾਰ ਵਿਧਾਇਕ ਰਹੇ। ਉਹ ਕਾਂਗਰਸ ਦੇ ਮੈਂਬਰ ਸੀ ਪਰ ਐਂਮਰਜੈਂਸੀ ਵੇਲੇ ਉਨ੍ਹਾਂ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਲਿਆ ਸੀ।

Last Updated : Jul 28, 2019, 10:45 AM IST

ABOUT THE AUTHOR

...view details