ਨਵੀਂ ਦਿੱਲੀ: ਕੋਵਿਡ-19 ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਅੱਜ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਵੇਗੀ। ਬੈਠਕ 'ਚ ਕੋਵਿਡ-19 ਅਤੇ ਕਿਸਾਨਾਂ ਦਾ ਮੁੱਦਾ ਮੁੱਖ ਰੱਖੇ ਜਾਣ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ।
ਕੇਂਦਰੀ ਕੈਬਿਨੇਟ ਦੀ ਬੈਠਕ ਜਾਰੀ, ਕਈ ਅਹਿਮ ਮੁੱਦਿਆਂ 'ਤੇ ਹੋ ਰਹੀ ਚਰਚਾ
ਮੰਗਲਵਾਰ ਨੂੰ ਕੇਂਦਰ ਦੀ ਕਿਸਾਨਾਂ ਨਾਲ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਵੇਗੀ। ਬੈਠਕ 'ਚ ਕਿਸਾਨਾਂ ਦੇ ਮੁੱਦੇ ਨੂੰ ਮੁੱਖ ਰੱਖੇ ਜਾਣ ਸਬੰਧੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਕੇਂਦਰੀ ਕੈਬਿਨੇਟ ਦੀ ਬੈਠਕ
ਦੱਸਣਯੋਗ ਹੈ ਕਿ ਬੈਠਕ ਤੋਂ ਠੀਕ ਇੱਕ ਦਿਨ ਪਹਿਲਾਂ ਹੀ ਸਰਕਾਰ ਅਤੇ ਕਿਸਾਨਾਂ ਵਿਚਕਾਰ ਬੈਠਕ ਬੇਨਤੀਜਾ ਰਹੀ ਹੈ। ਮੰਗਲਵਾਰ ਨੂੰ ਅਮਿਤ ਸ਼ਾਹ ਨਾਲ ਹੋਈ ਕਿਸਾਨਾਂ ਦੀ ਬੈਠਕ 'ਚ ਕੋਈ ਹਲ ਨਹੀਂ ਨਿੱਕਲਿਆ। ਜਿੱਥੇ ਸਰਕਾਰ ਕਾਨੂੰਨਾਂ 'ਚ ਸੋਧ ਕੀਤੇ ਜਾਣ ਨੂੰ ਲੈ ਕੇ ਤਿਆਰ ਹਨ ਉੱਥੇ ਹੀ ਕਿਸਾਨ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ 'ਤੇ ਅੜੇ ਹੋਏ ਹਨ।
ਮੰਗਲਵਾਰ ਨੂੰ ਹੋਈ ਬੈਠਕ ਤੋਂ ਬਾਅਦ ਹੁਣ ਕਿਸਾਨਾਂ ਨੇ 9 ਦਸੰਬਰ ਨੂੰ ਹੋਣ ਵਾਲੀ ਬੈਠਕ ਤੋਂ ਪਿੱਛੇ ਹਟਣ ਦਾ ਫ਼ੈਸਲਾ ਲਿਆ ਹੈ। ਕਿਸਾਨ ਹੁਣ ਸਿੰਘੂ ਬਾਰਡਰ 'ਤੇ ਹੀ ਬੈਠ ਕੇ ਅੱਗੇ ਦੀ ਰਣਨਿਤੀ ਤੈਅ ਕਰਨਗੇ।
Last Updated : Dec 9, 2020, 12:14 PM IST