ਸ੍ਰੀਨਗਰ: ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਤਾਲਾਬੰਦੀ ਕੀਤੀ ਗਈ ਸੀ। ਇਸ ਦੌਰਾਨ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਮਹਾਂਮਾਰੀ ਦੇ ਖਤਮ ਹੋਣ ਤੋਂ ਪਹਿਲਾਂ ਅੱਤਵਾਦੀਆਂ ਨਾਲ ਤਿੰਨ ਦਹਾਕਿਆਂ ਦੇ ਟਕਰਾਅ ਨੂੰ ਖ਼ਤਮ ਕਰਕੇ ਰਹਿਣਗੇ। ਜ਼ਿਕਰਯੋਗ ਹੈ ਕਿ ਕੁਝ ਲੋਕ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਇਨ੍ਹਾਂ ਅੱਤਵਾਦੀਆਂ ਦਾ ਸਮਰਥਨ ਕਰਦੇ ਹਨ। ਖ਼ਾਸਕਰ ਦੱਖਣੀ ਕਸ਼ਮੀਰ ਵਿੱਚ, ਇਸ ਲਈ ਸੁਰੱਖਿਆ ਬਲਾਂ ਨੇ ਅੱਤਵਾਦ ਨਾਲ ਨਜਿੱਠਣ ਲਈ ਵੱਡੀਆਂ ਤਬਦੀਲੀਆਂ ਕੀਤੀਆਂ ਹਨ।
ਦੱਸ ਦਈਏ ਕਿ ਮਹਾਂਮਾਰੀ ਨੂੰ ਰੋਕਣ ਲਈ ਲਗਾਏ ਗਏ ਤਾਲਾਬੰਦੀ ਵਿੱਚ ਹਥਿਆਰਬੰਦ ਬਲਾਂ ਅਤੇ ਅੱਤਵਾਦੀਆਂ ਵਿਚਕਾਰ 37 ਮੁੱਠਭੇੜ ਹੋਇਆ ਹਨ, ਜਿਸ ਵਿੱਚ ਸੁਰੱਖਿਆ ਬਲਾਂ ਨੇ 90 ਅੱਤਵਾਦੀਆਂ ਨੂੰ ਢੇਰ ਕੀਤਾ ਹੈ।
5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜ਼ਾ ਹਟਾਏ ਜਾਣ ਤੋਂ ਬਾਅਦ ਸਥਿਤੀ ਹੌਲੀ ਹੌਲੀ ਆਮ ਹੋ ਰਹੀ ਸੀ, ਪਰ ਇਸ ਤੋਂ ਪਹਿਲਾਂ ਹੀ ਮਹਾਂਮਾਰੀ ਨੂੰ ਰੋਕਣ ਲਈ ਲੌਕਡਾਊਨ ਲਗਾ ਦਿੱਤਾ ਗਿਆ। ਹਥਿਆਰਬੰਦ ਫੌਜਾਂ ਨੂੰ ਪਹਿਲਾਂ ਹੀ ਰਾਜਨੀਤਿਕ ਅਸ਼ਾਂਤੀ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੋਵਿਡ -19 ਮਹਾਂਮਾਰੀ ਅਤੇ ਪਿਘਲ ਰਹੀ ਬਰਫ਼ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ।
ਬਰਫ ਪਿਘਲਣ ਤੋਂ ਬਾਅਦ ਪਹਾੜਾਂ ਦੇ ਰਸਤੇ ਅੱਤਵਾਦੀਆਂ ਦੀ ਘੁਸਪੈਠ ਵਧਦੀ ਹੈ। ਦੱਖਣੀ ਕਸ਼ਮੀਰ ਵਿੱਚ ਸ਼ੋਪੀਆਂ, ਪੁਲਵਾਮਾ ਅਤੇ ਕੁਲਗਾਮ (ਇੱਥੇ ਅੱਤਵਾਦੀਆਂ ਨੂੰ ਭਾਰੀ ਸਮਰਥਨ ਹਾਸਲ ਹੈ) ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਚੀਫ਼ ਕਮਾਂਡਰ ਰਿਆਜ਼ ਨਾਇਕੂ ਸਣੇ 22 ਅੱਤਵਾਦੀ ਮਾਰੇ ਗਏ।
ਕਸ਼ਮੀਰੀ ਮਸਲਿਆਂ ਦੇ ਮਾਹਰ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਤਾਲਾਬੰਦੀ ਸੁਰੱਖਿਆ ਬਲਾਂ ਲਈ ਵਰਦਾਨ ਵਜੋਂ ਆਈ ਹੈ। ਅੱਤਵਾਦੀਆਂ ਲਈ ਇਥੋਂ ਦੇ ਲੋਕਾਂ ਦਾ ਸਮਰਥਨ ਮੱਛੀ ਲਈ ਪਾਣੀ ਵਰਗਾ ਹੈ, ਜਦੋਂ ਤੁਸੀਂ ਪਾਣੀ ਰੋਕਦੇ ਹੋ, ਤਾਂ ਮੱਛੀ ਮਰ ਜਾਂਦੀ ਹੈ।
ਲੌਕਡਾਊਨ ਲਾਗੂ ਕਰਨ ਦਾ ਸਮਾਂ ਵੀ ਮਹੱਤਵਪੂਰਣ ਸੀ। ਇਹ ਲੌਕਡਾਊਨ ਉਸ ਵੇਲੇ ਲਗੀਆ ਜਦੋਂ ਅੱਤਵਾਦੀ ਰਿਹਾਇਸ਼ੀ ਇਲਾਕਿਆਂ ਨੂੰ ਛੱਡ ਸੰਘਣੇ ਜੰਗਲਾਂ ਵਿੱਚ ਜਾਣਾ ਸ਼ੁਰੂ ਕਰਦੇ ਹਨ। ਸੁਰੱਖਿਆ ਬਲਾਂ ਨੇ ਤਾਲਾਬੰਦੀ ਦੌਰਾਨ ਪਾਕਿਸਤਾਨ ਸਮਰਥਿਤ ਅੱਤਵਾਦ ਦਾ ਮੁਕਾਬਲਾ ਕਰਨ ਦੇ ਆਪਣੇ ਇਰਾਦੇ ਨੂੰ ਹੋਰ ਸਪੱਸ਼ਟ ਕੀਤਾ ਹੈ।
ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ ਕਿ ਪਾਕਿਸਤਾਨ ਦਾ ਮੁਕਾਬਲਾ ਕਰਨਾ ਦੀ ਉਨ੍ਹਾਂ ਦੀ ਰਣਨੀਤੀ ਦੋ-ਪੱਖੀ ਹੈ। ਕੰਟਰੋਲ ਰੇਖਾ (ਐਲਓਸੀ) ਅਤੇ ਅੰਤਰਰਾਸ਼ਟਰੀ ਸਰਹੱਦ (ਆਈਬੀ) ਤੋਂ ਘੁਸਪੈਠ ਨੂੰ ਰੋਕਣਾ। ਦੂਜਾ ਉਨ੍ਹਾਂ ਨਾਲ ਨਜਿੱਠਣ ਲਈ ਜੋ ਘਾਟੀ ਵਿੱਚ ਰਹਿ ਕੇ ਅੱਤਵਾਦੀ ਗਤੀਵਿਧੀਆਂ ਕਰ ਰਹੇ ਹਨ ਅਤੇ ਸਥਾਨਕ ਨੌਜਵਾਨਾਂ ਨੂੰ ਅੱਤਵਾਦੀ ਰੈਂਕ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦੋਹਾਂ ਵਿੱਚ ਹੀ ਵੱਡੀ ਸਫਲਤਾ ਮਿਲੀ ਹੈ।
ਅੱਤਵਾਦੀਆਂ ਦੇ ਖਾਤਮੇ ਲਈ ਕੋਈ ਰਿਆਇਤ ਨਹੀਂ ਵਰਤੀ ਜਾ ਰਹੀ। ਇਕ ਅੱਤਵਾਦੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਲਾਪਤਾ ਹੈ, ਇਸ ਤੋਂ ਇੱਕ ਹਫਤੇ ਦੇ ਅੰਦਰ ਸੁਰੱਖਿਆ ਬਲਾਂ ਨੇ ਅੱਤਵਾਦੀ ਨੂੰ ਮਾਰ ਦਿੱਤਾ।