ਹੈਦਰਾਬਾਦ: ਬ੍ਰਿਟੇਨ ਦੀ ਇੱਕ ਦਵਾਈ ਬਣਾਉਣ ਵਾਲੀ ਕੰਪਨੀ (Astrazenece) ਨੇ ਸੀਈਪੀਆਈ, ਗਵੀ ਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਦੀ ਸਹਿਮਤੀ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਵਿੱਚ ਬਣ ਰਹੀ ਕੋਵਿਡ-19 ਵੈਕਸੀਨ ਦੇ ਵਪਾਰ, ਵਿਸ਼ਵੀ ਪੱਧਰ 'ਤੇ ਵਰਤੋਂ ਅਤੇ ਉਤਪਾਦਨ ਵਿੱਚ ਮਦਦ ਕਰਨ ਲਈ ਅੱਗੇ ਆਏ ਹਨ।
ਕੰਪਨੀ ਨੇ ਸੀਈਪੀਆਈ ਤੇ ਗਵੀ ਦੇ ਨਾਲ ਕੋਰੋਨਾ ਵਾਇਰਸ ਦੀ ਵੈਕਸੀਨ ਦੇ 30 ਕਰੋੜ ਡੋਜ਼ ਬਣਾਉਣ ਤੇ ਵੇਚਣ ਲਈ 75 ਕਰੋੜ ਡਾਲਰ ਦਾ ਸਮਝੌਤਾ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਦਾ ਦੀ ਡਿਲਵਰੀ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ Astrezenece ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਾਲ ਇੱਕ ਲਾਇਸੈਂਸ ਅਗਰੀਮੈਂਟ ਕੀਤਾ ਹੈ, ਜਿਸ ਦੇ ਤਹਿਤ ਕੰਪਨੀ ਇੱਕ ਅਰਬ ਵੈਕਸੀਨ ਡੋਜ਼ ਦੀ ਪੂਰਤੀ ਮੱਧਮ ਆਮਦਨ ਵਾਲੇ ਦੇਸ਼ਾਂ ਨੂੰ ਕਰੇਗੀ।
ਇਸ ਸਮਝੌਤੇ ਰਾਹੀਂ ਵੈਕਸੀਨ ਛੋਟੇ ਤੇ ਮੱਧ ਆਮਦਨ ਵਾਲੇ ਦੇਸ਼ਾਂ ਦੇ ਨਾਲ ਪੂਰੇ ਵਿਸ਼ਵ ਵਿੱਚ ਉਪਲਬਧ ਕਰਵਾਈ ਜਾਵੇਗੀ। ਕੰਪਨੀ ਪੂਰੇ ਵਿਸ਼ਵ ਵਿੱਚ ਸਪਲਾਈ ਚੇਨ ਵੀ ਬਣਾ ਰਹੀ ਹੈ, ਜਿਸ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਵੈਕਸੀਨ ਜਲਦ ਤੋਂ ਜਲਦ ਉੁਪਲਬਧ ਹੋ ਸਕੇ।
Astrezenece ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ, "ਆਕਸਫੋਰਡ ਵਿੱਚ ਬਣਾਈ ਜਾ ਰਹੀ ਵੈਕਸੀਨ ਦੀ ਦੁਨੀਆ ਭਰ ਵਿੱਚ ਵਿਆਪਕ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਬਿਨਾਂ ਕਿਸੇ ਲਾਭ ਦੇ ਸੋਚੇ ਮਿਹਨਤ ਕਰ ਰਹੇ ਹਾਂ। ਇਹ ਦੁਨੀਆ ਭਰ ਵਿੱਚ ਕਰੋੜਾ ਲੋਕਾਂ ਦੀ ਮਦਦ ਕਰਨ ਲਈ ਇੱਕ ਮਹਤਵਪੂਰਨ ਕਦਮ ਹੈ। ਇਸ ਵਿੱਚ ਘੱਟ ਸਾਧਨਾਂ ਵਾਲੇ ਦੇਸ਼ ਵੀ ਸ਼ਾਮਲ ਹਨ।"