ਪੰਜਾਬ

punjab

ETV Bharat / bharat

ਬ੍ਰਿਟੇਨ ’ਚ ਫੈਲੀ ਅਫਵਾਹ, 5G ਨਾਲ ਹੁੰਦਾ ਹੈ ਕੋਰੋਨਾ, ਲੋਕਾਂ ਨੇ ਟਾਵਰ ਫੂਕੇ - ਬਰਮਿੰਘਮ

ਯੂਕੇ ਵਿੱਚ ਕਈ ਥਾਵਾਂ 'ਤੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪਿਛਲੇ ਦਿਨੀਂ ਬਰਮਿੰਘਮ ਅਤੇ ਮਾਰਸੀਸਾਈਡ ਵਿੱਚ ਟੈਲੀਕਾਮ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ ਗਈ। ਬ੍ਰਿਟੇਨ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬੀਟੀ (ਬ੍ਰਿਟਿਸ਼ ਟੈਲੀਕਾਮ) ਦੇ ਮੋਬਾਈਲ ਟਾਵਰਾਂ ਨੂੰ ਵੀ ਅੱਗ ਲੱਗਾ ਦਿੱਤੀ ਗਈ।

ਫ਼ੋਟੋ
ਫ਼ੋਟੋ

By

Published : Apr 9, 2020, 2:28 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਵਿਸ਼ਵ ਭਰ ਦੇ ਦੇਸ਼ ਫੈਲ ਰਹੀਆਂ ਅਫਵਾਹਾਂ ਤੋਂ ਬਹੁਤ ਪਰੇਸ਼ਾਨ ਹਨ। ਅਜਿਹਾ ਹੀ ਕੁਝ ਬ੍ਰਿਟੇਨ ਵਿਚ ਵਾਪਰਿਆ। ਯੂਕੇ ਵਿਚ ਕੋਰੋਨਾ ਦੀ ਲਾਗ ਨੂੰ ਰੋਕਣ ਵਿਚ ਲੱਗੇ ਅਧਿਕਾਰੀ ਇਕ ਨਵੀਂ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕੁਝ ਲੋਕਾਂ ਨੇ ਲਾਗ ਫੈਲਣ ਲਈ 5 ਜੀ ਟੈਕਨਾਲੋਜੀ ਨੂੰ ਦੋਸ਼ੀ ਠਹਿਰਾਇਆ ਹੈ।

ਲੋਕ ਸੋਸ਼ਲ ਮੀਡੀਆ 'ਤੇ ਧਮਕੀਆਂ ਦੇ ਰਹੇ ਹਨ। ਇਸ ਤੋਂ ਇਲਾਵਾ ਕੁਝ ਨਾਗਰਿਕ ਮੋਬਾਈਲ ਇੰਜੀਨੀਅਰਾਂ ਨੂੰ ਧਮਕੀਆਂ ਦੇ ਰਹੇ ਹਨ। ਜਿਸ ਕਰਕੇ ਹੁਣ ਸੰਚਾਰ ਨੈਟਵਰਕ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਕੈਬਿਨੇਟ ਮੰਤਰੀ ਮਾਈਕਲ ਗੌਵ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕਰਦਿਆਂ ਇਸ ਨੂੰ ਬੇਵਕੂਫ ਅਤੇ ਖ਼ਤਰਨਾਕ ਦੱਸਿਆ ਹੈ।

ਬ੍ਰਿਟੇਨ ਵਿਚ ਕਈ ਥਾਵਾਂ 'ਤੇ ਮੋਬਾਈਲ ਫੋਨ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਹੈ। ਬਰਮਿੰਘਮ ਅਤੇ ਮਾਰਸੀਸਾਈਡ ਵਿਚ ਦੂਰਸੰਚਾਰ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ ਗਈ। ਬ੍ਰਿਟੇਨ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬੀਟੀ (ਬ੍ਰਿਟਿਸ਼ ਟੈਲੀਕਾਮ) ਦੇ ਮੋਬਾਈਲ ਟਾਵਰ ਨੂੰ ਅੱਗ ਲਗਾ ਦਿੱਤਾ ਗਈ ਹੈ। ਇਸ ਨਾਲ ਹਜ਼ਾਰਾਂ ਲੋਕਾਂ ਨੂੰ 2 ਜੀ, 3 ਜੀ, 4 ਜੀ ਅਤੇ ਇੰਟਰਨੈਟ ਕਨੈਕਟੀਵਿਟੀ ਦੀ ਸਹੂਲਤ ਦਿੱਤੀ ਜਾ ਰਹੀ ਸੀ। ਇਸ ਟਾਵਰ ਤੋਂ 5 ਜੀ ਕਨੈਕਟੀਵਿਟੀ ਨਹੀਂ ਦਿੱਤੀ ਜਾ ਰਹੀ ਸੀ।

ਸੋਸ਼ਲ ਮੀਡੀਆ ਉੱਤੇ ਕੋਰੋਨਾ ਨੂੰ 5 ਜੀ ਨਾਲ ਜੋੜਨ ਵਾਲੀ ਸਾਜ਼ਿਸ਼ ਦੀ ਪੋਸਟਾਂ ਦੀ ਭਰਮਾਰ ਹੈ। ਹੁਣ ਗੂਗਲ ਅਤੇ ਕਈ ਸੋਸ਼ਲ ਮੀਡੀਆ ਪਲੇਟਫਾਰਮ ਨੇ ਇਨ੍ਹਾਂ ਵੀਡੀਓ ਅਤੇ ਸਬੰਧਤ ਚੀਜ਼ਾਂ ਨੂੰ ਡਲੀਟ ਕਰਨ ਦਾ ਆਦੇਸ਼ ਦਿੱਤਾ ਹੈ। ਗੂਗਲ ਨੇ ਕਿਹਾ ਕਿ ਉਹ ਇਸ ਅਫਵਾਹ ਨੂੰ ਉਤਸ਼ਾਹਤ ਕਰਨ ਵਾਲੀਆਂ ਸਾਰੀਆਂ ਵੀਡੀਓਜ਼ ਨੂੰ ਇੰਟਰਨੈਟ ਤੋਂ ਡਲੀਟ ਕਰੇਗਾ। ਯੂ ਟਿਊਬ ਨੇ ਇਸ ਬਾਰੇ ਕਦਮ ਚੁੱਕਿਆ ਹੈ ਅਤੇ ਅਜਿਹੇ ਸਾਰੇ ਵੀਡੀਓ ਨੂੰ ਹਟਾਇਆ ਜਾ ਰਿਹਾ ਹੈ, ਜਿਸ ਵਿਚ 5 ਜੀ ਅਤੇ ਕੋਰੋਨਾ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ।

5 ਜੀ ਟੈਕਨਾਲੋਜੀ ਨਾਲ ਨਹੀਂ ਹੁੰਦਾ ਕੋਰੋਨਾ

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (NHS- National Health Services) ਦੇ ਡਾਇਰੈਕਟਰ ਸਟੀਫਨ ਪੋਵਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ 5G ਟੈਕਨਾਲੋਜੀ ਨੂੰ ਕੋਰੋਨਾ ਖਬਰ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਝੂਠੀ ਖ਼ਬਰ ਹੈ। ਅਸਲੀਅਤ ਇਹ ਹੈ ਕਿ ਮੌਜੂਦਾ ਸਮੇਂ ਵਿੱਚ ਸਾਡੇ ਸਾਰਿਆਂ ਲਈ ਮੋਬਾਈਲ ਫੋਨ ਨੈਟਵਰਕ ਜ਼ਰੂਰੀ ਹੈ। ਇਸ ਨੂੰ ਨੁਕਸਾਨ ਪਹੁੰਚਾਉਣ ਨਾਲ ਸਿਹਤ ਸੇਵਾਵਾਂ ਪ੍ਰਭਾਵਤ ਹੋ ਸਕਦੀ ਹੈ।

ABOUT THE AUTHOR

...view details