ਪੰਜਾਬ

punjab

ETV Bharat / bharat

ਸਹੁੰ ਚੁੱਕਣ ਤੋਂ ਬਾਅਦ ਉਧਵ ਠਾਕਰੇ ਦੇ ਐਕਸ਼ਨ ਪਲਾਨ ਸ਼ੁਰੂ, ਕੀਤਾ ਇਹ ਐਲਾਨ - Uddhav thackeray made first major announcement

ਮਹਾਰਾਸ਼ਟਰ ਦੇ 19ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਉਧਵ ਠਾਕਰੇ ਨੇ ਕੈਬਿਨੇਟ ਮੀਟਿੰਗ ਲਈ। ਇਸ ਦੌਰਾਨ ਉਨ੍ਹਾਂ ਵਲੋਂ ਵੱਡਾ ਐਲਾਨ ਕੀਤਾ ਗਿਆ। ਪੜ੍ਹੋ ਪੂਰੀ ਖ਼ਬਰ ...

Uddhav thackeray, 19th CM of maharashtra
ਫੋਟੋ

By

Published : Nov 29, 2019, 8:00 AM IST

ਨਵੀਂ ਦਿੱਲੀ : ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਅਹੁਦਾ ਸੰਭਾਲਦੇ ਹੋਏ ਆਪਣੀ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਉਧਵ ਠਾਕਰੇ ਨੇ ਜਿੱਥੇ ਸੰਹੁ ਚੁੱਕਣ ਤੋਂ ਬਾਅਦ ਸਿੱਧੀ ਵਿਨਾਯਕ ਮੰਦਰ 'ਚ ਪੂਜਾ ਕੀਤੀ, ਉੱਥੇ ਹੀ ਪੂਜਾ ਤੋਂ ਬਾਅਦ ਉਨ੍ਹਾਂ ਨੇ ਸਹਿਯਾਦਰੀ ਗੈਸਟ ਹਾਉਸ 'ਚ ਪਹਿਲੀ ਕੈਬਿਨੇਟ ਬੈਠਕ ਕੀਤੀ।

ਬੈਠਕ ਵਿੱਚ ਹੋਈ ਇਨ੍ਹਾਂ ਗੱਲਾ 'ਤੇ ਚਰਚਾ ਤੇ ਲਿਆ ਗਿਆ ਫ਼ੈਸਲਾ:

ਉਧਵ ਠਾਕਰੇ ਦੀ ਕੈਬਿਨੇਟ ਮੀਟਿੰਗ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਕਿਲ੍ਹੇ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ। ਮੁੱਖ ਮੰਤਰੀ ਠਾਕਰੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਰਾਜਧਾਨੀ ਰਾਏਗੜ ਕਿਲ੍ਹਾ ਦੀ ਸੁਰੱਖਿਆ ਲਈ 20 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੇ ਗਈ ਹੈ।

ਧੰਨਵਾਦ ਏਐਨਆਈ

ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ, ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਫ਼ੈਸਲਾ ਸਥਿਤੀ ਰਿਪੋਰਟ ਵੇਖਣ ਤੋਂ ਬਾਅਦ ਲਿਆ ਜਾਵੇਗਾ। ਮੁੱਖ ਸੱਕਤਰ ਨੂੰ ਇਸ ਸੰਬੰਧੀ ਰਿਪੋਰਟ 1-2 ਦਿਨ ਵਿੱਚ ਦੇਣ ਲਈ ਕਿਹਾ ਗਿਆ ਹੈ।

ਕੈਬਿਨੇਟ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ, " ਮੈਂ ਸੂਬੇ ਦੇ ਲੋਕਾਂ ਨੂੰ ਭਰੋਸਾ ਦਵਾਉਣਾ ਚਾਹੁੰਦਾ ਹੈਂ ਕਿ ਅਸੀਂ ਇੱਕ ਚੰਗੀ ਸਰਕਾਰ ਦੇਵਾਂਗੇ। ਮੈਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦਾ ਹਾਂ ਜਿਸ ਨਾਲ ਉਨ੍ਹਾਂ ਨੂੰ ਖੁਸ਼ੀ ਮਿਲੇ।"

ਦੱਸ ਦਈਏ ਕਿ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਵੀਰਵਾਰ ਨੂੰ ਮੁੰਬਈ ਦੇ ਇਤਿਹਾਸਿਕ ਸ਼ਿਵਾ ਜੀ ਪਾਰਕ 'ਚ ਮਹਾਰਾਸ਼ਟਰ ਦੇ 19ਵੇਂ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ। ਉਧਵ ਠਾਕਰੇ, ਠਾਕਰੇ ਪਰਿਵਾਰ 'ਚੋਂ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਮੈਂਬਰ ਹਨ।

ਇਹ ਵੀ ਪੜ੍ਹੋ: ਜਦੋਂ 'ਮਾਨ ਸਾਬ੍ਹ' ਨੇ ਸੰਸਦ 'ਚ ਹਸਾ-ਹਸਾ ਦੁਹਰੇ ਕੀਤੇ ਸਾਰੇ

ABOUT THE AUTHOR

...view details