ਪੰਜਾਬ

punjab

ETV Bharat / bharat

ਰਾਜ ਸਭਾ 'ਚ UAPA ਬਿਲ ਪਾਸ - Amit Shah

ਰਾਜ ਸਭਾ ਵਿੱਚ UAPA ਬਿਲ ਪਾਸ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦੌਰਾਨ 'ਸਮਝੌਤਾ ਐਕਸਪ੍ਰੈਸ' ਮਾਮਲੇ ਦੀ ਗੱਲ ਕਰਦਿਆਂ ਵਿਰੋਧੀ ਧਿਰ 'ਤੇ ਨਿਸ਼ਾਨਾ ਵੀ ਸਾਧਿਆ।

ਫ਼ੋਟੋ

By

Published : Aug 2, 2019, 4:17 PM IST

ਨਵੀਂ ਦਿੱਲੀ: ਰਾਜ ਸਭਾ ਵਿੱਚ UAPA ਬਿਲ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਸਮਰਥਨ ਵਿੱਚ 147 ਦੇ ਵਿਰੋਧ ਵਿੱਚ 42 ਵੋਟਾਂ ਪਈਆਂ। ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੀ ਤਜਵੀਜ਼ ਵੀ ਰੱਖੀ ਗਈ ਸੀ, ਪਰ ਇਸ ਦੇ ਹੱਕ ਵਿੱਚ 85 ਵੋਟਾਂ 'ਤੇ ਵਿਰੋਧ ਵਿੱਚ 104 ਵੋਟਾਂ ਪੈਣ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ।

ਰਾਜ ਸਭਾ ਦੀ ਕਾਰਵਾਈ ਦੁਪਹਿਰ 2.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਲ ਵਿੱਚ ਸੋਧ ਦਾ ਮਹੱਤਵ ਦੱਸਦਿਆਂ ਅੱਤਵਾਦ 'ਤੇ ਸਖ਼ਤੀ ਵਰਤਣ ਦੀ ਗੱਲ ਕਹੀ ਹੈ। ਇਸ ਦੌਰਾਨ ਉਨ੍ਹਾਂ ਨੇ 'ਸਮਝੌਤਾ ਐਕਸਪ੍ਰੈਸ' ਮਾਮਲੇ ਦੀ ਗੱਲ ਕਰਦਿਆਂ ਵਿਰੋਧੀ ਧਿਰ 'ਤੇ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਅੱਤਵਾਦ ਨੂੰ ਧਰਮ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਸਮਝੌਤਾ ਐਕਸਪ੍ਰੈਸ ਮਾਮਲੇ ਵਿੱਚ ਵੀ ਧਰਮ ਵਿਸ਼ੇਸ਼ 'ਤੇ ਨਿਸ਼ਾਨਾ ਸਾਧਿਆ ਗਿਆ ਪਰ ਇਸ ਮਾਮਲੇ ਵਿੱਚ ਮੁਲਜ਼ਮ ਨਿਰਦੋਸ਼ ਸਾਬਤ ਹੋਇਆ।

ਇਹ ਵੀ ਪੜ੍ਹੋ: ਉੱਨਾਵ ਮਾਮਲਾ: ਪੀੜਤਾ ਦੇ ਚਾਚਾ ਨੂੰ ਤਿਹਾੜ ਜੇਲ੍ਹ ਬਦਲਣ ਦੇ ਹੁਕਮ SC

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਨੂੰ ਇੰਨੀ ਸ਼ਕਤੀ ਦੇਣ 'ਤੇ ਉਸ ਦੇ ਦੁਰਉਪਯੋਗ 'ਤੇ ਸ਼ੱਕ ਜਤਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਬਿਲ ਦੀ ਸੋਧ ਵਿੱਚ ਕਿਸੇ ਨੂੰ ਅੱਤਵਾਦੀ ਐਲਾਨ ਸਕਦੇ ਹਾਂ, ਇਸ ਦੀ ਪੂਰੀ ਵਿਵਸਥਾ ਕੀਤੀ ਗਈ ਹੈ, ਪਰ ਬਿਨਾਂ ਕਿਸੇ ਕਾਰਨ ਤੋਂ ਹੀ ਕਿਸੇ ਨੂੰ ਅੱਤਵਾਦੀ ਨਹੀਂ ਐਲਾਨਿਆ ਜਾ ਸਕਦਾ।

ABOUT THE AUTHOR

...view details