ਪੰਜਾਬ

punjab

ETV Bharat / bharat

ਕਾਰ ਸਣੇ ਬਿਆਸ ਦਰਿਆ 'ਚ ਡਿੱਗੇ 2 ਨੌਜਵਾਨਾਂ ਨੂੰ ਕੀਤਾ ਗਿਆ ਰੈਸਕਿਊ

ਬਿਆਸ ਨਦੀ ਵਿੱਚ ਕਾਰ ਸਮੇਤ ਡਿੱਗੇ ਦੋਹਾਂ ਨੌਜਵਾਨਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਗਿਆ ਹੈ। ਪਿੰਡ ਦੇ ਲੋਕਾਂ ਨੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਸਫ਼ਲ ਨਹੀਂ ਹੋ ਸਕੇ, ਜਿਸ ਤੋਂ ਬਾਅਦ ਰੈਸਕਿਊ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਨੌਜਵਾਨਾਂ ਨੂੰ ਬਾਹਰ ਕੱਢਿਆ।

ਕਾਰ ਸਣੇ ਬਿਆਸ ਦਰਿਆ 'ਚ ਡਿੱਗੇ 2 ਨੌਜਵਾਨਾਂ ਨੂੰ ਕੀਤਾ ਗਿਆ ਰੈਸਕਿਊ

By

Published : Aug 8, 2019, 1:03 PM IST

ਕੁੱਲੂ: ਕਾਰ ਸਮੇਤ ਬਿਆਸ ਨਦੀ ਵਿੱਚ ਡਿੱਗੇ ਦੋ ਨੌਜਵਾਨਾਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ ਹੈ। ਦਰਅਸਲ, ਕੁੱਲੂ ਦੇ ਪਤਲੀਕੂਹਲ ਵਿੱਚ ਬੁੱਧਵਾਰ ਸਵੇਰੇ 11 ਵਜੇ ਇੱਕ ਕਾਰ ਅਚਾਨਕ ਬਿਆਸ ਨਦੀ ਵਿੱਚ ਡਿੱਗ ਗਈ ਸੀ। ਨਦੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਾਰ ਕਾਫ਼ੀ ਦੂਰ ਤੱਕ ਵਹਿ ਗਈ ਸੀ। ਹਾਲਾਂਕਿ, ਇਸ ਵਿੱਚ ਸਵਾਰ ਲੋਕਾਂ ਦਾ ਬਚਾਅ ਹੋ ਗਿਆ ਅਤੇ ਮਾਮੂਲੀ ਸੱਟਾਂ ਹੀ ਲੱਗੀਆਂ।

ਦੱਸ ਦਈਏ ਕਿ ਇੱਕ ਟਾਪੂ ਉੱਤੇ ਕਾਰ ਫੱਸਣ ਤੋਂ ਬਾਅਦ ਕਾਰ ਵਿੱਚ ਸਵਾਰ ਦੋ ਨੌਜਵਾਨ ਕਾਰ ਤੋਂ ਬਾਹਰ ਤਾਂ ਨਿਕਲ ਆਏ ਪਰ ਜਦੋਂ ਉਹ ਨਦੀ ਪਾਰ ਕਰਨ ਲੱਗੇ ਤਾਂ ਪਾਣੀ ਦੇ ਤੇਜ਼ ਵਹਾਅ ਦੇ ਨਾਲ ਵਹਿ ਗਏ। ਦੋਹਾਂ ਨੌਜਵਾਨਾਂ ਨੇ ਕਾਰ ਵਿੱਚੋਂ ਨਿਕਲ ਕੇ ਨਦੀ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਵਹਾਅ ਵਿੱਚ ਫੱਸ ਗਏ।

ਵੀਡੀਓ ਵੇਖਣ ਲਈ ਕਲਿੱਕ ਕਰੋ

ਪਿੰਡ ਦੇ ਲੋਕਾਂ ਨੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਬਚਾਅ ਇਹ ਰਿਹਾ ਕਿ ਇਸ ਵਿੱਚ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਪੁਲਿਸ ਦੇ ਅਸਫ਼ਲ ਹੋਣ ਉੱਤੇ ਰੈਸਕਿਊ ਟੀਮ ਨੂੰ ਬੁਲਾਇਆ ਗਿਆ।

ਰੈਸਕਿਊ ਕਰਨ ਵਾਲੀ ਰਾਫਟਿੰਗ ਟੀਮ ਦਾ ਕਹਿਣਾ ਹੈ ਕਿ ਪਾਣੀ ਦਾ ਵਹਾਅ ਕਾਫ਼ੀ ਤੇਜ਼ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਕਾਰ ਤੱਕ ਪੁੱਜਣਾ ਬੇਹੱਦ ਮੁਸ਼ਕਲ ਸੀ, ਪਰ ਟੀਮ ਦੇ ਸਹਿਯੋਗ ਨਾਲ ਰੈਸਕਿਊ ਸੰਭਵ ਹੋ ਸਕਿਆ। ਸਥਾਨਕ ਲੋਕਾਂ ਦੀਆਂ ਮੰਨੀਏ ਤਾਂ ਪੁਲਿਸ ਅਤੇ ਬਚਾਅ ਕਰਮਚਾਰੀ ਬਿਆਸ ਨਦੀ ਦੇ ਤੇਜ਼ ਵਹਾਅ ਦੇ ਸਾਹਮਣੇ ਟਿੱਕ ਨਹੀਂ ਸਕੇ। ਜਿਸ ਤੋਂ ਬਾਅਦ ਸਥਾਨਕ ਰਾਫਟਰਜ਼ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਖ਼ੁਦ ਹੀ ਨਦੀ ਵਿੱਚ ਫੱਸੇ ਲੋਕਾਂ ਦਾ ਸੁਰੱਖਿਅਤ ਰੈਸਕਿਊ ਕੀਤਾ।

ABOUT THE AUTHOR

...view details