ਮੁੰਬਈ: ਮਹਾਰਾਸ਼ਟਰ ਦੀ ਏਟੀਐਸ (ਅੱਤਵਾਦ ਵਿਰੋਧੀ ਸਕੁਐਡ) ਨੇ ਕਾਨਪੁਰ ਜ਼ਿਲ੍ਹੇ ਵਿੱਚ 8 ਪੁਲਿਸ ਕਰਮਚਾਰੀਆਂ ਦੇ ਕਤਲ ਮਾਮਲੇ ਵਿੱਚ ਵਿਕਾਸ ਦੂਬੇ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਟੀਐਸ ਨੇ ਇਨ੍ਹਾਂ ਦੋਵਾਂ ਖ਼ਤਰਨਾਕ ਅਪਰਾਧੀਆਂ ਨੂੰ ਮਹਾਰਾਸ਼ਟਰ ਦੇ ਠਾਣੇ ਤੋਂ ਗ੍ਰਿਫ਼ਤਾਰ ਕੀਤਾ ਹੈ।
ਵਿਕਾਸ ਦੂਬੇ ਦੇ ਸਾਥੀ ਠਾਣੇ ਤੋਂ ਕਾਬੂ, ਪੁਲਿਸ ਕਤਲ ਮਾਮਲੇ ਵਿੱਚ ਸਨ ਲੌਂੜੀਦੇ - Vikas Dubey death
ਕਾਨਪੁਰ ਪੁਲਿਸ ਕਤਲ ਮਾਮਲੇ ਵਿੱਚ ਲੌਂੜੀਦੇ ਵਿਕਾਸ ਦੂਬੇ ਦੇ ਦੋ ਸਾਥੀਆਂ ਨੂੰ ਮਹਾਰਾਸ਼ਟਰ ਏਟੀਐਸ ਨੇ ਗ੍ਰਿਫ਼ਤਾਰ ਕੀਤਾ ਹੈ।
ਵਿਕਾਸ ਦੂਬੇ
ਮਾਮਲੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਅਰਵਿੰਦ ਅਤੇ ਸੋਨੂੰ ਤਿਵਾਰੀ, ਹਾਲ ਹੀ ਕਾਨਪੁਰ ਵਿੱਚ ਹੋਏ ਪੁਲਿਸ ਵਾਲਿਆਂ ਦੇ ਕਤਲ ਮਾਮਲੇ ਵਿੱਚ ਲੌਂੜੀਦੇ ਸੀ। ਇਸ ਤੋਂ ਇਲਾਵਾ ਉਹ 2001 ਵਿੱਚ ਰਾਜ ਮੰਤਰੀ ਸੰਤੋਸ਼ ਸ਼ੁਕਲਾ ਦੇ ਕਤਲ ਮਾਮਲੇ ਵਿੱਚ ਵੀ ਲੌਂੜੀਦੇ ਸਨ।
ਅਧਿਕਾਰੀ ਨੇ ਦੱਸਿਆ ਕਿ ਮੁੰਬਈ ਏਟੀਐਸ ਦੀ ਜੁਹੂ ਇਕਾਈ ਦੀ ਟੀਮ ਨੇ ਦੋਵਾਂ ਨੂੰ ਠਾਣੇ ਤੋਂ ਕਾਬੂ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਉਦੋਂ ਹੋਈ ਹੈ ਜਦੋਂ ਇਨ੍ਹਾਂ ਦਾ ਸਾਥੀ ਵਿਕਾਸ ਦੂਬੇ ਬੀਤੇ ਦਿਨ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।