ਸ਼੍ਰੀਨਗਰ: ਕਸ਼ਮੀਰ ਵਿੱਚ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਵਿੱਚ ਸਿੰਧੂ ਸ਼ਿਰਮਲ ਵਿਖੇ ਸੇਬਾਂ ਨਾਲ ਭਰੇ ਟਰੱਕ 'ਤੇ ਹਮਲਾ ਕਰ ਦਿੱਤਾ।
ਦੱਖਣੀ ਕਸ਼ਮੀਰ ਵਿੱਚ ਸੇਬਾਂ ਦੇ ਟਰੱਕ ਉੱਤੇ ਅੱਤਵਾਦੀ ਹਮਲਾ, ਇੱਕ ਦੀ ਮੌਤ - Rajasthan registered truck
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਵਿੱਚ ਸਿੰਧੂ ਸ਼ਿਰਮਲ ਵਿਖੇ ਸੇਬਾਂ ਨਾਲ ਭਰੇ ਟਰੱਕ 'ਤੇ ਅਤੱਵਾਦੀ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਟੱਰਕ ਚਾਲਕ ਦੀ ਮੌਤ ਹੋ ਗਈ।
ਸੰਕੇਤਕ ਤਸ਼ਵੀਰ
ਇਹ ਟੱਰਕ ਰਾਜਸਥਾਨ ਦੇ ਡਰਾਈਵਰ ਵਿਕਰਮ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ। ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਸਹਿ-ਚਾਲਕ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ।
ਇਸ ਤੋਂ ਬਾਅਦ ਅੱਤਵਾਦੀਆਂ ਵੱਲੋਂ ਸੇਬਾਂ ਦੇ ਟਰੱਕ ਨੂੰ ਵੀ ਅੱਗ ਲਗਾ ਦਿੱਤੀ ਗਈ। ਜਾਣਕਾਰੀ ਮੁਤਾਬਕ ਸੁੱਰਖਿਆਂ ਬਲਾਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਹਾਲਤ ਕਾਬੂ ਵਿੱਚ ਲੈ ਲਏ ਹਨ।