ਹੈਦਰਾਬਾਦ: ਤੇਲੰਗਾਨਾ ਦੇ ਵਿਕਾਰਾਬਾਦ ਵਿੱਚ ਐਤਵਾਰ ਨੂੰ ਇਕ ਟ੍ਰੇਨਰ ਏਅਰਕ੍ਰਾਫ਼ਟ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਇੱਕ ਔਰਤ ਅਮਨਦੀਪ ਕੌਰ ਤੇ ਪ੍ਰਕਾਸ਼ ਦੀ ਮੌਤ ਹੋ ਗਈ ਹੈ।
ਤੇਲੰਗਾਨਾ ਹਵਾਈ ਹਾਦਸੇ ਵਿੱਚ 2 ਪਾਇਲਟਾਂ ਦੀ ਮੌਤ - ਹੈਦਰਾਬਾਦ 'ਚ ਹਾਦਸਾ
ਤੇਲੰਗਾਨਾ ਦੇ ਹੈਦਰਾਬਾਦ ਵਿੱਚ ਟ੍ਰੇਨਰ ਸੈਸਨਾ ਹਵਾਈ ਜਹਾਜ਼ ਕੁਝ ਸਮਾਂ ਪਹਿਲਾਂ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਦੋ ਪਾਇਲਟ ਅਮਨਦੀਪ ਕੌਰ ਤੇ ਪ੍ਰਕਾਸ਼ ਦੀ ਮੌਤ ਹੋ ਗਈ ਹੈ।
ਅਧਿਕਾਰੀਆਂ ਮੁਤਾਬਿਕ, ਜਹਾਜ਼ ਹੈਦਰਾਬਾਦ ਦੇ ਇੱਕ ਫਲਾਈਂਗ ਇੰਸਟੀਚਿਊਟ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਦੋਵੇਂ ਟ੍ਰੇਨੀ ਪਾਇਲਟਾਂ ਨੇ ਸੇਸਨਾ ਏਅਰਕ੍ਰਾਫ਼ਟ ਵਿੱਚ ਹੈਦਰਾਬਾਦ ਦੇ ਬੇਗਮਪੇਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਸਵੇਰੇ 11:55 ਵਜੇ ਇਸ ਦਾ ਰੇਡੀਓ ਸੰਪਰਕ ਟੁੱਟ ਗਿਆ ਸੀ। ਇਸ ਤੋਂ ਬਾਅਦ ਹੈਦਰਾਬਾਦ ਤੋਂ 100 ਕਿ.ਮੀ ਦੂਰ ਪੈਂਦੇ ਇੱਕ ਪਿੰਡ ਵਿੱਚ ਕਰੈਸ਼ ਹੋ ਗਿਆ।
ਹਾਦਸੇ ਵੇਲੇ ਤੇਜ਼ ਮੀਂਹ ਪੈ ਰਿਹਾ ਸੀ। ਦੋਵੇਂ ਮ੍ਰਿਤਕ ਦੇਹਾਂ ਨੂੰ ਹਵਾਈ ਜਹਾਜ਼ ਦੇ ਮਲਬੇ ’ਚੋਂ ਬਾਹਰ ਕੱਢ ਲਿਆ ਗਿਆ ਹੈ ਤੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ। ਹਾਲੇ ਦੋ ਕੁ ਦਿਨ ਪਹਿਲਾਂ ਮਹਾਰਾਸ਼ਟਰ ਦੀ ਸ਼ੀਰਪੁਰ ਫ਼ਲਾਈਂਗ ਅਕੈਡਮੀ ਦਾ ਵੀ ਇੱਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।
TAGGED:
ਹੈਦਰਾਬਾਦ 'ਚ ਹਾਦਸਾ