ਹੈਦਰਾਬਾਦ: ਕੋਰੋਨਾ ਵਾਇਰਸ ਦੇ ਚੱਲਦਿਆਂ ਜੇਕਰ ਪੁਲਿਸ ਵੱਲੋਂ ਲੋਕਾਂ ਨੂੰ ਬਚਾਉਣ ਲਈ, ਉਨ੍ਹਾਂ ਨੂੰ ਸਾਮਾਜਿਕ ਦੂਰੀ ਬਣਾਏ ਰੱਖਣ ਜਾਂ ਹੋਰ ਨਿਯਮਾਂ ਦੀ ਪਾਲਣਾ ਕਰਨ ਨੂੰ ਕਿਹਾ ਜਾਂਦਾ ਹੈ, ਤਾਂ ਲੋਕਾਂ ਵੱਲੋਂ ਪੁਲਿਸ ਨਾਲ ਹੀ ਕੁੱਟਮਾਰ ਕੀਤੀ ਜਾ ਰਹੀ ਹੈ। ਅਜਿਹਾ ਹੀ, ਇੱਕ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਬੈਂਕ ਅੱਗੇ ਕਤਾਰ ਵਿੱਚ ਖੜੇ 2 ਵਿਅਕਤੀਆਂ ਨੇ ਸਾਮਾਜਿਕ ਦੂਰੀ ਦੀ ਉਲੰਘਣਾ ਕੀਤੀ। ਸਵਾਲ ਕੀਤੇ ਜਾਣ 'ਤੇ ਦੋਹਾਂ ਨੇ ਪੁਲਿਸ ਕਾਂਸਟੇਬਲ 'ਤੇ ਹਮਲਾ ਕਰ ਦਿੱਤਾ।
ਦਰਅਸਲ, ਇੱਕ ਸਿਪਾਹੀ ਤੇ ਇੱਕ ਹੋਮ ਗਾਰਡ ਮਿਲ ਕੇ ਇੱਕ ਬੈਂਕ ਕੋਲ ਡਿਊਟੀ ਲਈ ਤਾਇਨਾਤ ਸਨ ਅਤੇ ਕੋਵਿਡ-19 ਦੇ ਮੱਦੇਨਜ਼ਰ ਲੋਕ ਸਮਾਜਿਕ ਦੂਰੀ ਨੂੰ ਕਾਯਮ ਰੱਖ ਰਹੇ ਹਨ ਜਾਂ ਨਹੀਂ, ਇਸ ਉੱਤੇ ਵੀ ਨਿਗਰਾਨੀ ਰੱਖੀ ਜਾ ਰਹੀ ਸੀ।
ਜਨਤਾ ਆਪਣੇ ਖਾਤਿਆਂ ਵਿਚੋਂ ਪੈਸੇ ਕੱਢਵਾਉਣ ਲਈ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਸੀ, ਜੋ ਕੋਰੋਨਾ ਵਾਇਰਸ ਫੈਲਣ ਕਾਰਨ ਤਾਲਾਬੰਦੀ ਦੇ ਮੱਦੇਨਜ਼ਰ ਰਾਹਤ ਪੈਕੇਜ ਦੇ ਹਿੱਸੇ ਵਜੋਂ ਜਮ੍ਹਾ ਕੀਤੀ ਗਈ ਹੈ।