ਰਾਏਪੁਰ: ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੱਕ ਏ.ਐੱਸ.ਆਈ ਸਮੇਤ ਦੋ ਪੁਲਿਸ ਕਰਮੀਆਂ ਨੂੰ ਸੇਵਾ ਤੋਂ ਬਰਖ਼ਾਸਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪੁਲਿਸ ਕਰਮੀਆਂ ਦੇ ਛਤੀਸਗੜ੍ਹ ਜ਼ਿਲ੍ਹੇ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਨਾਲ ਸਬੰਧ ਸਨ ਅਤੇ ਉਨ੍ਹਾਂ ਨੂੰ ਗੋਲਾ-ਬਾਰੂਦ ਦੀ ਸਪਲਾਈ ਕਰਦੇ ਸਨ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਲਾਇਨ, ਸੁਕਮਾ ਵਿੱਚ ਤਾਇਨਾਤ ਏ.ਐੱਸ.ਆਈ ਆਨੰਦ ਜਾਦਵ ਅਤੇ ਹੈੱਡ ਕਾਂਸਟੇਬਲ ਸੁਭਾਸ਼ ਸਿੰਘ ਨੂੰ 8 ਜੂਨ ਨੂੰ ਮਾਓਵਾਦੀਆਂ ਨੂੰ ਗੋਲਾ-ਬਾਰੂਦ ਸਪਲਾਈ ਰੈਕੇਟ ਦੇ ਦੋਸ਼ਾਂ ਦੇ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਵਿਭਾਗ ਵਿੱਚ 1 ਜਾਂ 2 ਅਫ਼ਸਰਾਂ ਜਾਂ ਕਰਮਚਾਰੀਆਂ ਦੇ ਅਪਰਾਧਿਕ ਕੰਮਾਂ ਅਤੇ ਸ਼ੱਕੀ ਵਿਵਹਾਰ ਕਾਰਨ, ਬਸਤਰ ਮੰਡਲ ਵਿਖੇ ਤਾਇਨਾਤ ਸਮੁੱਚੇ ਸੁਰੱਖਿਆ ਬਲਾਂ ਦਾ ਮਨੋਬਲ ਪ੍ਰਭਾਵਿਤ ਨਹੀਂ ਚਾਹੀਦਾ।
ਪੁਲਿਸ ਜਰਨਲ ਇੰਸਪੈਕਟਰ ਸੁੰਦਰਰਾਜ ਪੀ ਨੇ ਦੱਸਿਆ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਸੰਵਿਧਾਨ ਦੀ ਧਾਰਾ 311 ਦੀਆਂ ਧਾਰਾਵਾਂ ਤਹਿਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ 10 ਜੂਨ ਨੂੰ ਬਰਖ਼ਾਸਤ ਕੀਤਾ ਗਿਆ ਸੀ।