ਉੱਤਰ ਪ੍ਰਦੇਸ਼: ਬੁਲੰਦ ਸ਼ਹਿਰ ਪੁਲਿਸ ਨੇ ਐਤਵਾਰ ਨੂੰ 20 ਸਾਲਾ ਦੀ ਸੁਦਿਕਸ਼ਾ ਭਾਟੀ ਦੇ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਸੁਦਿਕਸ਼ਾ ਭਾਟੀ ਦੇ ਕੇਸ ਵਿੱਚ 2 ਮੁਲਜ਼ਮਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਦੋਵੇਂ ਮੁਲਜ਼ਮਾਂ ਦਾ ਨਾਂਅ ਦੀਪਕ ਤੇ ਰਾਜੂ ਹੈ ਜੋ ਕਿ ਬੁਲੰਦ ਸ਼ਹਿਰ ਦੇ ਵਸਨੀਕ ਹਨ। ਦੱਸ ਦੇਈਏ ਕਿ ਪੁਲਿਸ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਕਾਬੂ ਕੀਤਾ। ਪੁਲਿਸ ਇਸ ਮਾਮਲੇ ਦੀ ਅੱਜ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕਰੇਗੀ। ਇਹ ਵੀ ਕਿਹਾ ਜਾ ਰਿਹਾ ਹੈ ਮੁਲਜ਼ਮਾਂ ਪੁੱਛਗਿੱਛ ਵੀ ਸਾਫ ਕੀਤਾ ਕਿ ਉਨ੍ਹਾਂ ਨੇ ਛੇੜਛਾੜ ਨਹੀਂ ਸੀ ਕੀਤੀ।
ਪੁਲਿਸ ਨੇ ਦੱਸਿਆ ਕਿ ਇਹ ਇੱਕ ਦੁਰਘਟਨਾ ਸੀ ਨਾ ਕਿ ਛੇੜਛਾੜ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ ਜਿਸ ਤੋਂ ਇਹ ਵੀ ਸਾਫ਼ ਹੋਇਆ ਹੈ ਕਿ ਦੀਪਕ ਦਾ ਬੁਲੇਟ ਸੁਦਿਸ਼ਾ ਦੀ ਬਾਈਕ ਨਾਲ ਟਕਰਾਇਆ ਸੀ ਜਿਸ ਵਿੱਚ ਸੁਦਿਕਸ਼ਾ ਮੋਟਰਸਾਈਕਲ ਤੋਂ ਡਿੱਗ ਗਈ ਸੀ ਜਿਸ ਨਾਲ ਸੁਦਿਕਸ਼ਾ ਦੀ ਮੌਤ ਹੋ ਗਈ।