ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ਵਿੱਚ ਸ਼ੁੱਕਰਵਾਰ ਨੂੰ ਸਰਹੱਦ ਪਾਰੋਂ ਕੀਤੀ ਗਈ ਗੋਲਾਬਾਰੀ ਵਿੱਚ ਫੋਜ ਦੇ 2 ਜਵਾਨ ਸ਼ਹੀਦ ਹੋ ਗਏ ਹਨ। ਸਰਹੱਦੀ ਖੇਤਰ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਸ੍ਰੀਨਗਰ ਦੇ ਇੱਕ ਮਿਲਟਰੀ ਹਸਪਤਾਲ ਵਿੱਚ ਜਵਾਨਾਂ ਨੇ ਦਮ ਤੋੜ ਦਿੱਤਾ।
ਜੰਮੂ-ਕਸ਼ਮੀਰ: ਉੜੀ ਸੈਕਟਰ 'ਚ ਸਰਹੱਦ ਪਾਰੋਂ ਕੀਤੀ ਗੋਲੀਬਾਰੀ 'ਚ ਦੋ ਜਵਾਨ ਸ਼ਹੀਦ - ਉੜੀ ਸੈਕਟਰ 'ਚ ਸਰਹੱਦ ਪਾਰੋਂ ਗੋਲਾਬਾਰੀ
ਉੜੀ ਸੈਕਟਰ ਵਿੱਚ ਸ਼ੁੱਕਰਵਾਰ ਨੂੰ ਸਰਹੱਦ ਪਾਰੋਂ ਕੀਤੀ ਗਈ ਗੋਲੀਬਾਰੀ ਵਿੱਚ ਫੋਜ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ।

ਫ਼ੋਟੋ।
ਸ਼ਹੀਦ ਗਏ ਜਵਾਨਾਂ ਦੀ ਪਛਾਣ ਹੌਲਦਾਰ ਗੋਕਰਨ ਸਿੰਘ ਅਤੇ ਨਾਈਕ ਸ਼ੰਕਰ ਐਸਪੀ ਕੋਯ ਵਜੋਂ ਹੋਈ ਹੈ। ਦੋ ਹੋਰ ਜ਼ਖਮੀ ਫੌਜੀਆਂ ਦੀ ਪਛਾਣ ਹੌਲਦਾਰ ਨਾਰਾਇਣ ਸਿੰਘ ਅਤੇ ਨਾਇਕ ਪ੍ਰਦੀਪ ਭੱਟ ਵਜੋਂ ਹੋਈ ਹੈ। ਇੱਕ ਬੁਲਾਰੇ ਨੇ ਕਿਹਾ ਕਿ ਅੱਜ ਤਕਰੀਬਨ 15:30 ਵਜੇ, ਪਾਕਿਸਤਾਨ ਨੇ ਰਾਮਪੁਰ ਸੈਕਟਰ, ਜ਼ਿਲ੍ਹਾ ਬਾਰਾਮੂਲਾ (ਜੰਮੂ-ਕਸ਼ਮੀਰ) ਵਿੱਚ ਕੰਟਰੋਲ ਰੇਖਾ ਦੇ ਨੇੜੇ ਇੱਕ ਬੇਲੋੜੀਂ ਸੀਜ਼ਫਾਇਰ ਦੀ ਉਲੰਘਣਾ (ਸੀਐਫਵੀ) ਦੀ ਸ਼ੁਰੂਆਤ ਕੀਤੀ।