ਨਵੀਂ ਦਿੱਲੀ: 'ਇੱਕ ਕਾਪੀਰਾਈਟ ਧਾਰਕ ਦੀ ਰਿਪੋਰਟ ਦੇ ਜਵਾਬ ਵਿੱਚ ਮਾਈਕਰੋ-ਬਲੌਗਿੰਗ ਵੈਬਸਾਈਟ ਟਵਿੱਟਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫ਼ੋਟੋ ਨੂੰ ਹਟਾ ਦਿੱਤਾ ਸੀ ਤੇ ਹੁਣ ਪ੍ਰੋਫਾਈਲ ਫ਼ੋਟੋ ਮੁੜ ਬਹਾਲ ਕੀਤੀ ਗਈ ਹੈ।
ਦਰਅਸਲ, ਕੁੱਝ ਸਮੇਂ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵੀਟਰ ਅਕਾਉਂਟ ਦੀ ਪ੍ਰੋਫਾਈਲ ਫ਼ੋਟੋ ਨਜ਼ਰ ਨਹੀਂ ਆ ਰਹੀ ਸੀ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਦੇ ਸਕਰੀਨ ਸ਼ਾਟ ਸਾਂਝਾ ਕਰਨਾ ਸ਼ੁਰੂ ਕਰ ਦਿੱਤੇ। ਪ੍ਰੋਫਾਈਲ ਤਸਵੀਰ ਦੀ ਥਾਂ, ਇੱਕ ਨੋਟਿਸ ਲਿੱਖਿਆ ਸੀ ਜਿਸ ਵਿੱਚ ਕਾਪੀਰਾਈਟ ਕੇਸ ਦੇ ਤਹਿਤ ਪ੍ਰੋਫਾਈਲ ਫੋਟੋ ਨੂੰ ਹਟਾਉਣ ਦੀ ਗੱਲ ਕਹੀ ਗਈ ਸੀ।
ਹਾਲਾਂਕਿ ਪ੍ਰੋਫਾਈਲ ਫ਼ੋਟੋ ਬਾਅਦ ਵਿੱਚ ਫੇਰ ਦਿਖਾਈ ਦੇਣ ਲੱਗ ਗਈ ਪਰ ਇਹ ਸਪੱਸ਼ਟ ਨਹੀਂ ਹੋਇਆ ਕਿ ਅਮਿਤ ਸ਼ਾਹ ਦੀ ਪ੍ਰੋਫਾਈਲ ਫ਼ੋਟੋ ਉੱਤੇ ਕਾਪੀਰਾਈਟ ਦਾ ਮੁੱਦਾ ਕਿਸ ਵੱਲੋਂ ਚੁੱਕਿਆ ਗਿਆ ਸੀ।
ਦੱਸ ਦਈਏ ਕਿ ਅਮਿਤ ਸ਼ਾਹ ਦੇ ਟਵਿੱਟਰ 'ਤੇ 2 ਕਰੋੜ 30 ਲੱਖ ਤੋਂ ਜ਼ਿਆਦਾ ਫੋਲੋਅਰਜ਼ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਕੇਂਦਰ ਸਰਕਾਰ ਦਾ ਦੂਜੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨੇ ਜਾਂਦੇ ਹਨ। ਇਤਫਾਕਨ, ਉਨ੍ਹਾਂ ਦੀ ਡੀਪੀ ਉਸੇ ਦਿਨ ਗਾਇਬ ਹੋਈ, ਜਦੋਂ ਖ਼ਬਰਾਂ ਆਈਆਂ ਕਿ ਸਰਕਾਰ ਨੇ ਟਵਿੱਟਰ ਨੂੰ ਲੱਦਾਖ ਦੀ ਥਾਂ ਲੇਹ ਨੂੰ ਜੰਮੂ-ਕਸ਼ਮੀਰ ਦਾ ਹਿੱਸਾ ਦਿਖਾਉਣ ਲਈ ਇੱਕ ਨੋਟਿਸ ਦਿੱਤਾ ਸੀ।