ਅਹਿਮਦਾਬਾਦ: ਡੋਨਲਡ ਟਰੰਪ ਦੇ ਪਹਿਲੇ ਭਾਰਤ ਦੌਰੇ ਨੂੰ ਲੈ ਕੇ ਅਮਰੀਕਾ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਡੋਨਲਡ ਟਰੰਪ ਦੀ ਅਤਿ ਸੁਰੱਖਿਆ ਵਾਲੀ ਕਾਰ ਭਾਰਤ ਪਹੁੰਚੀ। ਟਰੰਪ ਦੇ ਵਾਹਨਾਂ ਨੂੰ ਲਿਜਾਉਣ ਵਾਲਾ ਜਹਾਜ਼ ਅਹਿਮਦਾਬਾਦ ਪਹੁੰਚਿਆਂ।
ਜਹਾਜ਼ 'ਚ ਡੋਨਲਡ ਟਰੰਪ ਦੀ ਕਾਰ ਜਿਸ ਨੂੰ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਕਾਰ ਕਿਹਾ ਜਾਂਦਾ ਹੈ। ਟਰੰਪ ਜਦੋਂ 24-25 ਫਰਵਰੀ ਨੂੰ ਭਾਰਤ ਵਿਚ ਹੋਣਗੇ ਤਾਂ ਇਸ ਕਾਰ ਦੀ ਸਵਾਰੀ ਕਰਨਗੇ। ਉਂਝ ਟਰੰਪ ਜਦੋਂ ਵੀ ਕਿਸੇ ਵਿਦੇਸ਼ ਦੌਰੇ ਉੱਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਇਹ ਕਾਰ ਪਹਿਲਾਂ ਹੀ ਪਹੁੰਚ ਜਾਂਦੀ ਹੈ।