ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾ ਭਾਰਤ ਦੌਰੇ ਉੱਤੇ ਆਏ ਹੋਏ ਹਨ। ਅੱਜ ਟਰੰਪ ਦਿੱਲੀ ਸਥਿਤ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਜੀ ਨੂੰ ਫੁੱਲ ਭੇਂਟ ਕਰਨਗੇ। ਟਰੰਪ ਨਾਲ ਉਨ੍ਹਾਂ ਦੀ ਪਤਨੀ ਵੀ ਹੋਵੇਗੀ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿੱਚ ਡੋਨਾਲਡ ਟਰੰਪ ਦਾ ਰਸਮੀ ਤੌਰ ਉੱਤੇ ਸਵਾਗਤ ਕੀਤਾ ਜਾਵੇਗਾ। ਉੱਥੋਂ ਉਹ ਸਿੱਧਾ ਰਾਜਘਾਟ ਜਾਣਗੇ ਅਤੇ ਮਹਾਤਮਾ ਗਾਂਧੀ ਨੂੰ ਫੁੱਲ ਭੇਂਟ ਕਰਨਗੇ।
ਭਾਰਤ ਦਾ ਦੌਰਾ ਕਰਨ ਵਾਲੇ ਮੁਖੀਆਂ ਅਤੇ ਵਿਦੇਸ਼ੀ ਮਹਿਮਾਨ ਅਕਸਰ ਰਾਜਘਾਟ ਆਉਂਦੇ ਹਨ ਜੋ ਸੱਚੀਂ ਅਹਿੰਸਾ ਦੇ ਪ੍ਰਮੁੱਖ ਪੁਜਾਰੀ ਅਤੇ ਵਿਸ਼ਵ ਭਾਈਚਾਰੇ ਦੇ ਮਸੀਹਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।
ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੱਲਬਾਤ ਹੋਵੇਗੀ ਜਿਸ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਰਣਨੀਤਕ ਭਾਈਵਾਲੀ ਲਈ ਗੱਲਬਾਤ ਹੋਵੇਗੀ। ਟਰੰਪ ਦੇ ਦੋ ਦਿਨਾ ਦੌਰੇ ਦੀ ਸ਼ੁਰੂਆਤ ਸੋਮਵਾਰ ਨੂੰ ਅਹਿਮਦਾਬਾਦ ਦੀ ਆਰਥਿਕ ਰਾਜਧਾਨੀ ਅਹਿਮਦਾਬਾਦ ਤੋਂ ਹੋਈ, ਜਿਥੇ ਉਨ੍ਹਾਂ ਨਵੇਂ ਬਣੇ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ, 'ਮੋਟੇਰਾ ਸਟੇਡੀਅਮ' ਵਿੱਚ ਲੋਕਾਂ ਨੂੰ ਸੰਬੋਧਨ ਕੀਤਾ।
ਇਸ ਤੋਂ ਬਾਅਦ ਟਰੰਪ ਅਹਿਮਦਾਬਾਦ ਤੋਂ ਆਗਰਾ ਗਏ ਜਿੱਥੇ ਉਨ੍ਹਾਂ ਤਾਜ ਮਹਿਲ ਦੇ ਦੀਦਾਰ ਕੀਤੇ।