ਨਵੀਂ ਦਿੱਲੀ: ਰਾਜ ਸਭਾ ਵਿੱਚ ਮੰਗਲਵਾਰ ਨੂੰ ਤਿੰਨ ਤਲਾਕ ਬਿੱਲ ਪੇਸ਼ ਕੀਤਾ ਜਾਵੇਗਾ ਤੇ ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਾਂਸਦਾਂ 'ਤੇ ਜਾਰੀ ਕਰ ਦਿੱਤਾ ਹੈ। ਇਸ ਬਿੱਲ ਨੂੰ ਪਾਸ ਕਰਨ ਲਈ ਮੋਦੀ ਸਰਕਾਰ ਗ਼ੈਰ ਐੱਨਡੀਏ, ਗ਼ੈਰ-ਯੂਪੀਏ ਸਰਕਾਰ 'ਤੇ ਨਿਰਭਰ ਰਹੇਗੀ।
ਇਹ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਦਾ ਭਾਜਪਾ ਨੂੰ ਸਵਾਲ, ਰੇਪ ਦੇ ਦੋਸ਼ੀ ਨੂੰ ਪਾਰਟੀ 'ਚੋਂ ਕਿਉਂ ਨਹੀਂ ਕੱਢਿਆ
ਦੱਸ ਦਈਏ, ਤਿੰਨ ਤਲਾਕ ਬਿੱਲ ਨੂੰ ਰਾਜ ਸਭਾ ਵਿੱਚ ਸੋਧ ਏਜੰਡਾ ਵਿੱਚ ਪਾ ਦਿੱਤਾ ਗਿਆ ਹੈ। ਰਾਜ ਸਭਾ ਵਿੱਚ ਐੱਨਡੀਏ ਕੋਲ ਬਹੁਮਤ ਨਹੀਂ ਹੈ ਤੇ ਜਨਤਾ ਦਲ ਯੂਨਾਇਟੇਡ ਬਿੱਲ ਦੇ ਖ਼ਿਲਾਫ਼ ਹੈ। ਸਰਕਾਰ ਨੂੰ ਬੀਜੇਡੀ ਦੇ ਸਮਰਥਨ ਦੀ ਉਮੀਦ ਹੈ। ਤਿੰਨ ਤਲਾਕ ਬਿੱਲ 25 ਜੁਲਾਈ ਨੂੰ ਲੋਕ ਸਭਾ ਵਿੱਚ ਵਿਰੋਧੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਪਾਸ ਹੋ ਚੁੱਕਿਆ ਹੈ।
ਉੱਥੇ ਹੀ ਤਿੰਨ ਤਲਾਕ ਬਿੱਲ 'ਤੇ ਰੋਕ ਦੀ ਮੰਗ ਕਰਦਿਆਂ ਸਥਾਈ ਕਮੇਟੀ ਨੂੰ ਮੰਗ ਕਰਦਿਆਂ ਕਿਹਾ ਕਿ ਤਿੰਨ ਤਲਾਕ ਨੂੰ ਫ਼ੌਜਦਾਰੀ ਦਾ ਮਾਮਲਾ ਬਣਾਉਣਾ ਸਹੀ ਨਹੀਂ ਹੈ, ਹੁਣ ਮੋਦੀ ਸਰਕਾਰ ਦੇ ਸਾਹਮਣੇ ਤਿੰਨ ਤਲਾਕ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾਉਣਾ ਬਹੁਤ ਵੱਡੀ ਚੁਣੌਤੀ ਹੈ।
ਤਿੰਨ ਤਲਾਕ ਬਿੱਲ ਨੂੰ ਜੁੜੀਆਂ ਕੁਝ ਗੱਲਾਂ
ਲੋਕ ਸਭਾ ਵਿੱਚ ਇਸ਼ ਬਿੱਲ 'ਤੇ ਵੋਟਿੰਗ ਦੌਰਾਨ ਜੇਡੀਯੂ ਨੇ ਸੰਸਦ 'ਚੋਂ ਵਾਕਆਊਟ ਕੀਤਾ ਸੀ।
ਲੋਕ ਸਭਾ ਵਿੱਚ 25 ਜੁਲਾਈ ਨੂੰ ਵਿਰੋਧੀਆਂ ਦੇ ਭਾਰੀ ਵਿਰੋਧ ਦੇ ਬਾਅਦ ਤਿੰਨ ਤਲਾਕ ਬਿਲ ਪਾਸ ਹੋ ਗਿਆ ਸੀ।
ਬਿੱਲ 'ਤੇ ਵੋਟਿਗ ਤੋਂ ਪਹਿਲਾਂ ਲੋਕ ਸਭਾ ਵਿੱਚ ਜੇਡੀਯੂ, ਟੀਆਰਐੱਸ, ਵਾਈਐੱਸਆਰ ਕਾਂਗਰਸ ਤੇ ਟੀਐੱਮਸੀ ਨੇ ਵਾਕਆਊਟ ਕਰ ਦਿੱਤਾ ਸੀ।
ਜੇਡੀਯੂ, ਟੀਐੱਮਸੀ ਨੇ ਵੋਟ ਨਹੀਂ ਪਾਈ, ਉੱਥੇ ਹੀ ਬੀਜੇਡੀ ਨੇ ਬਿੱਲ ਦੇ ਪੱਖ ਵਿੱਚ ਵੋਟ ਦਿੱਤੀ ਸੀ। ਟੀਆਰਐ੍ਰਸ, ਵਾਈਐੱਸਆਕ ਕਾਂਗਰਸ ਬਿੱਲ ਦੇ ਖ਼ਿਲਾਫ਼ ਹੈ।