ਪੰਜਾਬ

punjab

ETV Bharat / bharat

ਕਾਰਗਿਲ ਵਿਜੇ ਦਿਵਸ: ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਦੇਸ਼ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਕਾਰਗਿਲ ਵਿੱਚ ਭਾਰਤੀ ਫੌਜ ਦੀ ਜਿੱਤ ਅਤੇ ਬਹਾਦਰੀ ਦੀ ਅਜਿਹੀ ਗਾਥਾ ਹੈ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਅੱਜ ਕਾਰਗਿਲ ਵਿਜੇ ਦਿਵਸ ਦੀ 21ਵੀਂ ਵਰ੍ਹੇਗੰਢ ਹੈ। ਇਸ ਮੌਕੇ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਨੈਸ਼ਨਲ ਵਾਰ ਮੈਮੋਰੀਅਲ ਜਾਣਗੇ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ,ਕਾਂਗਰਸੀ ਆਗੂ ਰਾਹੁਲ ਗਾਂਧੀ ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਸਿਆਸੀ ਆਗੂਆਂ ਨੇ ਵੀ ਸ਼ਹੀਦਾਂ ਦਾ ਧੰਨਵਾਦ ਕੀਤਾ ਹੈ।

ਕਾਰਗਿਲ ਵਿਜੇ ਦਿਵਸ
ਕਾਰਗਿਲ ਵਿਜੇ ਦਿਵਸ

By

Published : Jul 26, 2020, 10:32 AM IST

ਨਵੀਂ ਦਿੱਲੀ : ਕਾਰਗਿਲ ਵਿਜੇ ਦਿਵਸ ਦੀ ਅੱਜ 21ਵੀਂ ਵਰ੍ਹੇਗੰਢ ਮੌਕੇ ਪੂਰਾ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਟਵੀਟ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਲਿਖਿਆ, ‘ਅੱਜ ਆਪ੍ਰੇਸ਼ਨ ਵਿਜੇ ਦੀ 21ਵੀਂ ਵਰ੍ਹੇਗੰਢ ਹੈ।

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਟਵੀਟ

ਵੈਂਕਈਆ ਨਾਇਡੂ ਨੇ ਆਪਣੇ ਇੱਕ ਹੋਰ ਟਵੀਟ 'ਚ ਲਿਖਿਆ, " ਕਾਰਗਿਲ ਦਿਵਸ ਦੇ ਦਿਨ ਮੈਂ ਉਨ੍ਹਾਂ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ, ਖੁਸ਼ਹਾਲੀ ਅਤੇ ਅਖੰਡਤਾ ਲਈ ਆਪਣੀ ਜਾਨਾਂ ਵਾਰ ਦਿੱਤੀਆਂ, ਉਨ੍ਹਾਂ ਕਿਹਾ ਕਿ ਇਹ ਦੇਸ਼ ਫੌਜੀਆਂ ਦੀ ਦੇਸ਼ ਭਗਤੀ ਅਤੇ ਉਨ੍ਹਾਂ ਦੀ ਬਹਾਦਰੀ ਨੂੰ ਹਮੇਸ਼ਾ ਯਾਦ ਰੱਖੇਗਾ।"

ਉਪ ਰਾਸ਼ਟਰਪਤੀ ਵੈਂਕਇਆ ਨਾਇਡੂ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਹੀਦਾਂ ਨੂੰ ਕੀਤਾ ਯਾਦ

ਕਾਰਗਿਲ ਵਿਜੇ ਦਿਵਸ ਸਾਡੀ ਹਥਿਆਰਬੰਦ ਫੌਜ਼ਾਂ ਦੀ ਨਿਡਰਤਾ, ਦ੍ਰਿੜਤਾ ਅਤੇ ਅਸਧਾਰਨ ਬਹਾਦਰੀ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਹੀਦਾਂ ਨੂੰ ਕੀਤਾ ਯਾਦ

ਕਾਰਗਿਲ ਵਿਜੇ ਦਿਵਸ 'ਤੇ, ਅਸੀਂ ਆਪਣੀਆਂ ਹਥਿਆਰਬੰਦ ਫੌਜਾਂ ਦੇ ਹੌਂਸਲੇ ਅਤੇ ਦ੍ਰਿੜਤਾ ਨੂੰ ਯਾਦ ਕਰਦੇ ਹਾਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਧਾਂਜਲੀ ਭੇਟ ਕੀਤੀ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ਾਹ ਨੇ ਕਿਹਾ, "ਦੇਸ਼ ਨੂੰ ਮਾਤ ਭੂਮੀ ਦੀ ਰੱਖਿਆ ਲਈ ਸਮਰਪਿਤ ਭਾਰਤ ਦੇ ਬਹਾਦਰਾਂ ਉੱਤੇ ਦੇਸ਼ ਨੂੰ ਮਾਣ ਹੈ।"

ਗ੍ਰਹਿ ਮੰਤਰੀ ਅਮਿਤ ਸ਼ਾਹ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਟਵੀਟ ਕਰਕੇ ਲਿਖਿਆ, 'ਕਾਰਗਿਲ ਵਿਜੇ ਦਿਵਸ ਸੱਚਮੁੱਚ ਸ਼ਾਨਦਾਰ ਫੌਜੀ ਸੇਵਾ, ਬੇਮਿਸਾਲ ਬਹਾਦਰੀ ਅਤੇ ਕੁਰਬਾਨੀ , ਭਾਰਤ ਦੀ ਗੌਰਵਮਈ ਪਰੰਪਰਾ ਦਾ ਜਸ਼ਨ ਹੈ।' ਰਾਜਨਾਥ ਨੇ ਇੱਕ ਹੋਰ ਟਵੀਟ 'ਚ ਲਿਖਿਆ ਕਿ ਬਹੁਤ ਸਾਰੇ ਫੌਜੀ ਜਿਨ੍ਹਾਂ ਨੇ ਅੱਜ ਕਾਰਗਿਲ ਦੀ ਲੜਾਈ ਵਿੱਚ ਆਪਣਾ ਅੰਗ ਗੁਆ ਦਿੱਤਾ। ਉਹ ਆਪੋ ਆਪਣੇ ਸਥਾਨਾਂ 'ਤੇ ਵੀ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਲਿਖਿਆ ਕਿ ਅਜਿਹੇ ਸੈਨਿਕਾਂ ਨੇ ਦੇਸ਼ ਦੇ ਸਾਹਮਣੇ ਮਿਸਾਲਾਂ ਕਾਇਮ ਕੀਤੀਆਂ ਹਨ।"

ਰਾਜਨਾਥ ਸਿੰਘ ਦਾ ਟਵੀਟ

ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਜਧਾਨੀ ਦਿੱਲੀ ਵਿਖੇ ਨੈਸ਼ਨਲ ਵਾਰ ਮੈਮੋਰੀਅਲ ਪੁੱਜੇ। ਇਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸ਼ਹੀਦਾਂ ਦੇ ਮਾਪਿਆਂ ਨੂੰ ਵੀ ਨਮਨ ਕੀਤਾ ਤੇ ਉਨ੍ਹਾਂ ਨੂੰ ਧੰਨਵਾਦ ਕਿਹਾ ਹੈ।

ਰਾਹੁਲ ਗਾਂਧੀ ਦਾ ਟਵੀਟ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸ਼ੋਸਲ ਮੀਡੀਆ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, " ਕਾਰਗਿਲ ਵਿਜੇ ਦਿਵਸ 'ਤੇ, ਮੈਂ ਉਨ੍ਹਾਂ ਬਹਾਦਰ ਨਾਇਕਾਂ ਨੂੰ ਸਲਾਮ ਕਰਦਾ ਹਾਂ ਜਿਹੜੇ ਆਪਣਾ ਸਭ ਕੁੱਝ ਸਮਰਪਿਤ ਕਰਕੇ ਭਾਰਤ ਦੀ ਰੱਖਿਆ ਕਰਦੇ ਹਨ। ਜੈ ਹਿੰਦ... "

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਲਿਖਿਆ, "ਕਾਰਗਿਲ ਵਿਜੇ ਦਿਵਸ 'ਤੇ ਸਾਡੇ ਬਹਾਦਰ ਸੈਨਿਕਾਂ ਅਤੇ ਸ਼ਹੀਦਾਂ ਨੂੰ ਦਿਲੋਂ ਸ਼ਰਧਾਂਜਲੀ"। ਫੌਜ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਜਾਵੇਡਕਰ ਨੇ ਲਿਖਿਆ ਕਿ 21 ਸਾਲ ਪਹਿਲਾਂ ਉਨ੍ਹਾਂ ਨੇ ਪਾਕਿਸਤਾਨੀ ਘੁਸਪੈਠੀਆਂ ਵਿਰੁੱਧ ਬਹਾਦਰੀ ਨਾਲ ਜੰਗ ਲੜੀ ਤੇ ਦੁਸ਼ਮਣ ਦੇ ਵਿਰੁੱਧ ਸਰਹੱਦਾਂ ਦਾ ਬਚਾਅ ਕੀਤਾ। "

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਵਿਜੇ ਦਿਵਸ ਮੌਕੇ ਲਿਖਿਆ, " ਇਸ ਦਿਨ ਭਾਰਤ ਨੇ ਆਪ੍ਰੇਸ਼ਨ ਵਿਜੇ ਦੇ 21 ਸਾਲ ਪੂਰੇ ਕੀਤੇ। ਕਠੋਰ ਤੇ ਮਨੁੱਖ ਰਹਿਤ ਇਲਾਕਿਆਂ ਅਤੇ ਅਤਿ ਮੁਸ਼ਕਲ ਮੌਸਮ ਵਿਚਾਲੇ ਕਾਰਗਿਲ ਜੰਗ 'ਚ ਸਾਡੀਆਂ ਫੌਜੀ ਜਵਾਨਾਂ ਨੇ ਕਦੇ ਨਾ ਭੁੱਲਣ ਵਾਲੀ ਬਹਾਦਰੀ ਤੇ ਕੁਰਬਾਨੀ ਦਿੱਤੀ, ਸਾਨੂੰ ਇਸ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਇਹ ਕਰਜ਼ਾਈ ਦੇਸ਼ ਤੁਹਾਨੂੰ ਸਲਾਮ ਕਰਦਾ ਹੈ। ਜੈ ਹਿੰਦ! # ਕਾਰਗਿਲਵਿਜੈ ਦਿਵਸ

ਭਾਰਤੀ ਫੌਜ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਭਾਰਤੀ ਫੌਜ ਨੇ ਇੱਕ ਵੀਡੀਓ ਸਾਂਝੀ ਕਰ ਫੌਜੀਆਂ ਦੀ ਤਾਕਤ ਪ੍ਰਸਤੁਤੀ ਟਵੀਟ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸੈਨਾ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਕਾਰਗਿਲ ਵਿੱਚ ਮਿਲੀ ਜਿੱਤ ਇੱਕ ਅਮਰ ਬਹਾਦਰੀ ਵਾਲੀ ਗਾਥਾ ਹੈ।

ABOUT THE AUTHOR

...view details