ਨਵੀਂ ਦਿੱਲੀ: ਭਾਜਪਾ ਦੇ ਦਿੱਗਜ ਨੇਤਾ ਤੇ 3 ਵਾਰ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ਮੌਕੇ ਬੀਜੇਪੀ ਪਾਰਟੀ ਦੇ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਜੇਪੀ ਨੱਡਾ, ਪਿਯੂਸ਼ ਗੋਇਲ ਸਮੇਤ ਕਈ ਮੰਤਰੀਆਂ ਨੇ ਅਟਲ ਬਿਹਾਰੀ ਵਾਜਪੇਈ ਦੇ ਸਮਾਰਕ ਸਥਾਨ 'ਸਦੈਵ ਅਟਲ' 'ਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ਅੱਜ, PM ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ - PM ਮੋਦੀ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਕਈ ਮੰਤਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਭਾਰਤ ਦੇ ਸਭ ਤੋਂ ਵੱਡੇ ਸਨਮਾਨ 'ਭਾਰਤ ਰਤਨ' ਨਾਲ ਸਨਮਾਨਿਤ ਵਾਜਪੇਈ ਦਾ ਜਨਮ 25 ਦਸੰਬਰ 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਹੋਇਆ ਸੀ। ਉਹ ਪਹਿਲੀ ਵਾਰ 1996 ਵਿਚ 13 ਦਿਨ ਲਈ, ਦੂਜੀ ਵਾਰ 1998 ਤੋਂ 1999 ਵਿਚ 13 ਮਹੀਨਿਆਂ ਲਈ ਅਤੇ ਫਿਰ 1999 ਤੋਂ 2004 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ। ਉਹ ਭਾਸ਼ਣ ਦੇਣ ਦੀ ਕਲਾ ਦੇ ਮਾਹਿਰ, ਕਵੀ, ਇੱਕ ਵੱਡੇ ਰਾਜਨੇਤਾ ਸਨ। ਸਾਲ 1992 ਵਿੱਚ ਅਟਲ ਬਿਹਾਰੀ ਵਾਜਪੇਈ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2015 ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਹਨਾਂ ਦੇ ਘਰ ‘ਚ ਹੀ ‘ਭਾਰਤ ਰਤਨ’ ਦੇ ਨਾਲ ਸਨਮਾਨਿਤ ਕੀਤਾ ਗਿਆ। ਉਸ ਸਮੇਂ ਭਾਰਤ ਦੇ ਰਾਸ਼ਰਟਪਤੀ ਪ੍ਰਣਬ ਮੁਖਰਜੀ ਨੇ ਉਹਨਾਂ ਨੂੰ ਇਸ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਸੀ। ਅਟਲ ਬਿਹਾਰੀ ਵਾਜਪੇਈ ਇੱਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਉਹਨਾਂ ਦੇ ਵਿਰੋਧੀ ਵੀ ਪਸੰਦ ਕਰਦੇ ਸਨ। ਇਥੋਂ ਤੱਕ ਕੇ ਉਹਨਾਂ ਦੇ ਭਾਸ਼ਣ ਨੂੰ ਸੁਣਨ ਲਈ ਵਿਰੋਧੀ ਧਿਰਾਂ ਵੀ ਹਮੇਸ਼ਾਂ ਤਿਆਰ ਰਹਿੰਦੀਆਂ ਸਨ।
ਜ਼ਿਕਰਯੋਗ ਹੈ ਕਿ ਅਟਲ ਬਿਹਾਰੀ ਵਾਜਪੇਈ ਦਾ 93 ਸਾਲ ਦੀ ਉਮਰ ਵਿੱਚ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ।