ਨਵੀਂ ਦਿੱਲੀ: ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਸੁਸ਼ਮਾ ਸਵਾਰਾਜ ਉਹ ਨਾਂਅ ਹੈ ਜਿਸ ਨੂੰ ਹਰ ਕੋਈ ਮਾਣ ਨਾਲ ਯਾਦ ਕਰੇਗਾ। ਸਾਬਕਾ ਵਿਦੇਸ਼ ਮੰਤਰੀ ਦੇ ਭਾਜਪਾ ਦੀ ਦਿੱਗਜ ਨੇਤਾ ਸੁਸ਼ਮਾ ਸਵਰਾਜ ਦਾ 67 ਸਾਲਾਂ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੇ ਏਮਜ਼ 'ਚ ਦੇਹਾਂਤ ਹੋ ਗਿਆ। ਹਰਿਆਣਾ ਦੇ ਅੰਬਾਲਾ ਵਿੱਚ ਜੰਮੀ ਸੁਸ਼ਮਾ ਸਵਾਰਾਜ ਨੇ ਭਾਰਤ ਦੀ ਰਾਜਨੀਤੀ ਵਿੱਚ ਵੱਡਾ ਮੁਕਾਮ ਹਾਸਲ ਕੀਤਾ।
ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ
ਸਾਬਕਾ ਵਿਦੇਸ਼ ਮੰਤਰੀ ਤੇ ਭਾਜਪਾ ਦੀ ਦਿੱਗਜ ਨੇਤਾ ਸੁਸ਼ਮਾ ਸਵਰਾਜ ਦਾ 67 ਸਾਲਾਂ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੇ ਏਮਜ਼ 'ਚ ਦੇਹਾਂਤ ਹੋ ਗਿਆ। ਹਰਿਆਣਾ ਦੇ ਅੰਬਾਲਾ ਵਿੱਚ ਜੰਮੀ ਸੁਸ਼ਮਾ ਸਵਾਰਾਜ ਨੇ ਭਾਰਤ ਦੀ ਰਾਜਨੀਤੀ ਵਿੱਚ ਵੱਡਾ ਮੁਕਾਮ ਹਾਸਲ ਕੀਤਾ।
ਇੰਧਰਾ ਗਾਂਧੀ ਤੋਂ ਬਾਅਦ ਸੁਸ਼ਮਾ ਸਵਰਾਜ ਦੂਸਰੀ ਅਜਿਹੀ ਮਹਿਲਾ ਸਨ, ਜਿਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਦਾ ਅਹੁਦਾ ਸਾਂਭਿਆ ਤੇ 25 ਸਾਲ ਦੀ ਉਮਰ ਵਿੱਚ ਹਰਿਆਣਾ ਸਰਕਾਰ 'ਚ ਮੰਤਰੀ ਬਣ ਕੇ ਸੁਸ਼ਮਾ ਸਵਾਰਾਜ ਨੇ ਇਤਿਹਾਸ ਰੱਚ ਦਿੱਤਾ ਪਰ ਇਹ ਸਿਰਫ਼ ਸ਼ੁਰੂਆਤ ਸੀ। ਦਿੱਲੀ ਦੀ ਪਹਿਲੀ ਮੁੱਖ ਮੰਤਰੀ ਰਹੀ ਸੁਸ਼ਮਾ ਦੀ ਕਾਰਜਸ਼ੈਲੀ ਦੇ ਵਿਰੋਧੀ ਵੀ ਪ੍ਰਸ਼ੰਸਕ ਸਨ। ਮੌਤ ਤੋਂ ਕੁਝ ਘੰਟੇ ਪਹਿਲਾਂ ਸੁਸ਼ਮਾ ਸਵਰਾਜ ਨੇ ਕੇਂਦਰ ਵੱਲੋਂ ਜੰਮੂ ਕਸ਼ਮੀਰ 'ਚੋਂ ਧਾਰਾ 370 ਦੇ ਕੁੱਝ ਹਿੱਸੇ ਹਟਾਏ ਜਾਣ 'ਤੇ ਟਵੀਟ ਕਰ ਖੁਸ਼ੀ ਜ਼ਾਹਿਰ ਕੀਤੀ।
ਦੇਸ਼ ਦੇ ਨਾਂਅ ਸੁਸ਼ਮਾ ਦਾ ਇਹ ਆਖ਼ਰੀ ਸੁਨੇਹਾ ਸੀ। ਉਨ੍ਹਾਂ ਨੇ ਟਵੀਟ 'ਚ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਜੀਵਨ ਵਿੱਚ ਇਹੋ ਦਿਨ ਦੇਖਣ ਦੀ ਉਡੀਕ ਕਰ ਰਹੀ ਸੀ। ਸੁਸ਼ਮਾ ਦਾ ਆਖਰੀ ਟਵੀਟ ਵੀ ਕੁਝ ਅਜਿਹਾ ਸੀ ਜਿਵੇਂ ਉਹ ਕਿਸੇ ਵੱਡੇ ਕੰਮ ਲਈ ਹੀ ਰੁਕੇ ਸਨ। ਉਹ ਹੁਣ ਇੱਕ ਅਜਿਹੇ ਸਫਰ 'ਤੇ ਚਲੇ ਗਏ ਹਨ ਜਿੱਥੋਂ ਵਾਪਸ ਆਉਣਾ ਮੁਸ਼ਕਿਲ ਹੈ ਪਰ ਸੁਸ਼ਮਾ ਸਵਰਾਜ ਇੱਕ ਅਜਿਹਾ ਨਾਂਅ ਹੈ ਜੋ ਭਾਰਤੀ ਰਾਜਨੀਤੀ ਦੇ ਇਤਿਹਾਸ 'ਚ ਹਮੇਸ਼ਾ ਚਮਕਦਾ ਰਹੇਗਾ।