ਸ੍ਰੀ ਨਗਰ : ਜੰਮੂ- ਕਸ਼ਮੀਰ ਦੇ ਸ੍ਰੀਨਗਰ 'ਚ ਸ਼ਹੀਦ ਕਾਂਸਟੇਬਲ ਅਲਤਾਫ਼ ਹੁਸੈਨ ਨੂੰ ਸ਼ਰਧਾਂਜਲੀ ਦਿੱਤੀ ਗਈ। ਮੰਗਲਵਾਰ ਰਾਤ ਨੂੰ ਮੱਧ ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ 'ਚ ਭਾਜਪਾ ਨੇਤਾ 'ਤੇ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਹੁਸੈਨ ਸ਼ਹੀਦ ਹੋ ਗਿਆ ਸੀ।
ਜੰਮੂ-ਕਸ਼ਮੀਰ: ਸ਼ਹੀਦ ਕਾਂਸਟੇਬਲ ਅਲਤਾਫ਼ ਹੁਸੈਨ ਨੂੰ ਦਿੱਤੀ ਗਈ ਸ਼ਰਧਾਂਜਲੀ
ਜੰਮੂ- ਕਸ਼ਮੀਰ ਦੇ ਸ੍ਰੀਨਗਰ 'ਚ ਸ਼ਹੀਦ ਕਾਂਸਟੇਬਲ ਅਲਤਾਫ਼ ਹੁਸੈਨ ਨੂੰ ਸ਼ਰਧਾਂਜਲੀ ਦਿੱਤੀ ਗਈ। ਭਾਜਪਾ ਨੇਤਾ 'ਤੇ ਹੋਏ ਅੱਤਵਾਦੀ ਹਮਲੇ 'ਚ ਉਹ ਸ਼ਹੀਦ ਹੋਏ ਸਨ।
ਦੱਸ ਦਈਏ ਕਿ ਬੀਤੇ ਪੰਜ ਦਿਨਾਂ 'ਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ 'ਚ 4 ਜਵਾਨ ਸ਼ਹੀਦ ਹੋ ਚੁੱਕੇ ਹਨ। 1 ਅਕਤੂਬਰ ਨੂੰ ਪੁੰਛ ਜ਼ਿਲ੍ਹੇ ਦੀ ਕ੍ਰਿਸ਼ਨਾ ਘਾਟੀ ਤੇ ਕੁਪਵਾੜਾ ਜ਼ਿਲ੍ਹੇ ਦੇ ਨੌਗਾਮ ਸੈਕਟਰਾਂ ਦੀ ਅਗਾਮੀ ਚੌਂਕਿਆਂ 'ਤੇ ਗੋਲੀਬਾਰੀ ਹੋਈ ਸੀ ਤੇ ਗੋਲੀਬਾਰੀ 'ਚ 3 ਜਵਾਨ ਸ਼ਹੀਦ ਹੋਏ ਸਨ ਤੇ 5 ਜ਼ਖ਼ਮੀ ਹੋ ਗਏ ਸੀ।
ਦੱਸਦਈਏ ਕਿ ਪਾਕਿਸਤਾਨ ਇੱਕ ਮਹੀਨੇ ਵਿੱਚ 45 ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਿਆ ਹੈ। ਅਧਿਕਾਰੀਆਂ ਮੁਤਾਬਕ 2 ਹਫ਼ਤੇ ਪਹਿਲਾਂ ਰਾਜੌਰੀ ਦੇ ਸੁੰਦਰਬਨੀ ਸੈਕਟਰ 'ਚ ਕੰਟਰੋਲ ਰੇਖਾ ਦੇ ਨਾਲ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਸੀ ਜਿਸ 'ਚ ਇੱਕ ਸੈਨਿਕ ਸ਼ਹੀਦ ਹੋਇਆ ਸੀ ਤੇ ਦੋ ਜ਼ਖ਼ਮੀ ਹੋਏ ਸਨ।