ਗੁਰੂਗ੍ਰਾਮ: ਅਮਰੀਕਾ ਤੋਂ ‘ਖਾਲਿਸਤਾਨ ਗਰੁੱਪ ਦਿ ਸਿਖਸ ਫਾਰ ਜਸਟਿਸ’ ਦੀ ਮੁਹਿੰਮ ਚਲਾ ਰਹੇ ਗੁਰਪਤਵੰਤ ਸਿੰਘ ਪੰਨੂੰ ਵਿਰੁੱਧ ਸਪੈਸ਼ਲ ਟਾਸਕ ਫੋਰਸ ਗੁਰੂਗ੍ਰਾਮ ਨੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ। ਐੱਸਟੀਐੱਫ ਦੀ ਤਕਨੀਕ ਵਿੰਗ ਦੇ ਇੰਸਪੈਕਟਰ ਆਨੰਦ ਕੁਮਾਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ। ਇਸ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗੁਰਪਤਵੰਤ ਪੰਨੂੰ ਨਾਂਅ ਦਾ ਵਿਅਕਤੀ ਰਿਕਾਰਡ ਕੀਤੇ ਫੋਨ ਕਾਲਾਂ ਅਤੇ ਵੀਡੀਓ ਸੰਦੇਸ਼ਾਂ ਰਾਹੀਂ ਹਰਿਆਣਾ ਦੀ ਸਿੱਖ ਕੌਮ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੰਨੂੰ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ ਰਿਕਾਰਡ ਕੀਤੇ ਆਡੀਓ ਅਤੇ ਵੀਡੀਓ ਸੰਦੇਸ਼ਾਂ ਵਿੱਚ ਗੁਰਪਤਵੰਤ ਪੰਨੂੰ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਹਰਿਆਣਾ ਅਤੇ ਪੰਜਾਬ ਦੇ ਹਿੱਸੇ ਨੂੰ ਆਜ਼ਾਦ ਦੇਸ਼ ਬਣਾਉਣ ਦਾ ਸੱਦਾ ਦੇ ਰਹੇ ਹਨ। ਜੋ ਭਾਰਤੀ ਸੰਵਿਧਾਨ ਅਤੇ ਕਾਨੂੰਨ ਦੇ ਵਿਰੁੱਧ ਹੈ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੁਨੇਹਾ ਭੇਜਣ ਵਾਲਾ ਵਿਅਕਤੀ ਖਾਲਿਸਤਾਨੀ ਪੱਖੀ ਹੈ ਅਤੇ ਅਮਰੀਕਾ ਵਿੱਚ ਰਹਿੰਦਾ ਹੈ। ਐਸਟੀਐਫ ਨੂੰ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਇਸ ਮਾਮਲੇ ਵਿੱਚ ਹਰਿਆਣਾ ਪੁਲਿਸ ਨੂੰ ਸੁਚੇਤ ਕੀਤਾ ਹੈ।
ਪੰਨੂੰ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀ ਹੈ ਮਾਮਲਾ ?
ਦੱਸਣਯੋਗ ਹੈ ਕਿ ਅਮਰੀਕਾ ਤੋਂ ‘ਖਾਲਿਸਤਾਨ ਗਰੁੱਪ ਸਿਖਸ ਫਾਰ ਜਸਟਿਸ’ ਦੀ ਮੁਹਿੰਮ ਚਲਾ ਰਹੇ ਗੁਰਪਤਵੰਤ ਸਿੰਘ ਪੰਨੂੰ ਰਿਕਾਰਡ ਕੀਤੇ ਫੋਨ ਕਾਲਾਂ ਰਾਹੀਂ ਸਿੱਖਾਂ ਨੂੰ ਭੜਕਾ ਰਹੇ ਹਨ। ਦਰਜ ਕੀਤੀ ਕਾਲ ਵਿੱਚ ਕਿਹਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਜਾ ਰਹੇ ਹਾਂ। ਉਨ੍ਹਾਂ ਨੇ ਹਰਿਆਣਾ ਸਰਕਾਰ ਅਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਦੇ ਇੱਕ ਆਜ਼ਾਦ ਦੇਸ਼ ਬਣਨ 'ਤੇ ਹਰਿਆਣਾ ਉਸ ਨਾਲ ਆਉਂਦਾ ਹੈ ਤਾਂ ਠੀਕ, ਨਹੀਂ ਤਾਂ ਸਰਕਾਰ ਆਪਣੇ ਸਾਰੇ ਦਫ਼ਤਰ ਤੇ ਸੰਸਥਾਵਾਂ ਨੂੰ ਪੰਜਾਬ ਦੇ ਖੇਤਰਾਂ ਤੋਂ ਆਪਣੇ ਖੇਤਰਾਂ ਵਿੱਚ ਤਬਦੀਲ ਕਰ ਲੈਣ।
ਰਿਕਾਰਡ ਕੀਤੇ ਫੋਨ ਕਾਲ ਰਾਹੀਂ ਗੁਰਪਤਵੰਤ ਨੇ ਹਰਿਆਣਾ ਦੀ ਸਿੱਖ ਕੌਮ ਨੂੰ ਵੀ ਜਨਮਤ -2020 ਵਿੱਚ ਯੋਗਦਾਨ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਜਾ ਰਹੇ ਹਾਂ। ਪੰਨੂੰ ਨੇ ਆਪਣੇ ਸੰਦੇਸ਼ ਵਿੱਚ ਦਾਅਵਾ ਕੀਤਾ ਹੈ ਕਿ ਹਰਿਆਣਾ ਦੇ ਲੋਕ ਹਮੇਸ਼ਾਂ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਦੇ ਵਿਰੁੱਧ ਖੜੇ ਹਨ। ਉਸ ਨੇ ਜਾਣਬੁੱਝ ਕੇ ਸ਼ਰਾਰਤ ਅਤੇ ਅਸੰਤੁਲਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।