ਮੰਗਲੁਰੂ: ਇੱਕ ਕਾਰੋਬਾਰੀ ਅਤੇ ਵਾਤਾਵਰਣ ਪ੍ਰੇਮੀ ਨੇ ਆਪਣੇ ਰੁਝੇਵਿਆਂ ਭਰੀ ਜਿੰਦਗੀ ਤੋਂ ਸਮਾਂ ਕੱਢ ਆਪਣੇ ਘਰ ਨੂੰ ਇੱਕ ਮਿਨੀ ਜੰਗਲ 'ਚ ਤਬਦੀਲ ਕਰ ਦਿੱਤਾ। ਸ਼ਹਿਰ ਦੇ ਕੋਡਿਕਲ ਨਿਵਾਸੀ ਕ੍ਰਿਸ਼ਣਾ ਗੋਵਿੰਦਾ ਨੇ ਘਰ ਦੇ ਆਲੇ-ਦੁਆਲੇ 300 ਤੋਂ ਵੱਧ ਕਿਸਮਾਂ ਦੇ ਬੂਟੇ ਲਾਏ ਹਨ, ਜਿਸ ਦਾ ਉਹ ਪਾਲਣ ਪੋਸ਼ਣ ਕਰ ਰਹੇ ਹਨ। ਉਹ ਪਿਛਲੇ ਦੋ ਸਾਲਾਂ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਇਸ ਘਰ ਵਿੱਚ ਰਹਿ ਰਹੇ ਹਨ। ਉਸ ਨੇ ਇਸ ਘਰ ਨੂੰ ਗ੍ਰੀਨਹਾਊਸ ਵਿੱਚ ਬਦਲ ਦਿੱਤਾ ਹੈ।
ਕ੍ਰਿਸ਼ਨਾ ਗੋਵਿੰਦਾ ਨੇ ਕਿਹਾ, “ਮੈਨੂੰ ਇਹ ਬੂੱਟੇ ਲਗਾਉਣ ਲਈ ਥਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਆਪਣਾ ਘਰ ਬਣਾਉਣ ਤੋਂ ਬਾਅਦ, ਮੈਂ ਬਾਕੀ ਬਚੀ ਥਾਂ 'ਤੇ ਬੂਟੇ ਲਗਾਏ। ਮੈਂ ਉਨ੍ਹਾਂ ਦਾ ਸਮਰਥਨ ਕਰਾਂਗਾ ਜੋ ਅਜਿਹੀ ਬਗੀਚੀ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਨ।"
ਕ੍ਰਿਸ਼ਣਾ ਗੋਵਿੰਦਾ ਦਾ ਘਰ ਪੂਰੀ ਤਰ੍ਹਾਂ ਨਾਲ ਉਪਰ ਤੋਂ ਲੈ ਕੇ ਹੇਠਾਂ ਤੱਕ ਬੂੱਟਿਆਂ ਤੇ ਰੁੱਖਾਂ ਨਾਲ ਢੱਕਿਆ ਹੋਇਆ ਹੈ। ਕ੍ਰਿਸ਼ਣਾ ਨੇ ਆਪਣੇ ਘਰ 'ਚ ਪਲਾਸਟਿਕ ਦੀਆਂ ਬੋਤਲਾਂ, ਕੈਨ, ਪੇਂਟ ਦੀਆਂ ਬਾਲਟੀਆਂ, ਬਾਂਸ ਦੀ ਨਲੀ, ਨਾਰਿਅਲ ਦੇ ਇਸਤੇਮਾਲ ਨਾਲ ਵੱਖ ਵੱਖ ਕਿਸਮਾਂ ਦੇ ਬੂੱਟੇ ਲਗਾਏ ਹਨ। ਕ੍ਰਿਸ਼ਣਾ ਨੇ ਆਪਣੇ ਘਰ 'ਚ ਜਿਹੜਾ ਮਿਨੀ ਜੰਗਲ ਬਣਾਇਆ ਹੈ, ਉਸ 'ਚ ਵੱਖ ਵੱਖ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਸ਼ਾਮਲ ਹਨ।
ਕ੍ਰਿਸ਼ਨਾ ਗੋਵਿੰਦਾ ਨੇ ਕਿਹਾ, “ਜਿਹੜੀਆਂ ਚੀਜ਼ਾਂ ਰਸੋਈ ਵਿੱਚ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਬੇਕਾਰ ਸਮਝ ਕੇ ਸੁੱਟਿਆ ਨਹੀਂ ਜਾਣਾ ਚਾਹੀਦਾ, ਬੇਕਾਰ ਚੀਜ਼ਾਂ ਨੂੰ ਸੁੱਟਣ ਦੀ ਥਾਂ ਇਨ੍ਹਾਂ ਨੂੰ ਸੁਕਾ ਕੇ ਗੋਹੇ 'ਚ ਮਿਲਾ ਕੇ ਬੂਟਿਆਂ 'ਚ ਖਾਦ ਦੀ ਤਰ੍ਹਾਂ ਪਾਉਣਾ ਚਾਹੀਦਾ ਹੈ। ਇਹ ਰੁੱਖ ਦੇ ਵੱਧਣ 'ਚ ਮਦਦਗਾਰ ਸਾਬਤ ਹੁੰਦਾ ਹੈ।"