ਕਾਨਪੁਰ: ਬੁੱਧਵਾਰ ਨੂੰ ਲਖਨਊ ਤੋਂ ਕਾਨਪੁਰ ਆ ਰਹੀ ਲੋਕਲ ਟ੍ਰੇਨ ਦੇ ਡੱਬੇ ਪਟੜੀ ਤੋਂ ਉੱਤਰਨ ਕਾਰਨ ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਉੱਤੇ ਹੜਕੰਪ ਮੱਚ ਗਿਆ। ਲੋਕਲ ਟ੍ਰੇਨ ਦੇ ਮਹਿਲਾ ਕੋਚ ਦੇ ਦੋ ਡੱਬੇ ਰੇਲਵੇ ਟ੍ਰੈਕ ਨੂੰ ਤੋੜਦੇ ਹੋਏ ਪਟੜੀ ਤੋਂ ਉਤਰ ਗਏ। ਜਲਦੀ-ਜਲਦੀ ਵਿੱਚ ਰੇਲਵੇ ਦੇ ਅਧਿਕਾਰੀਆਂ ਨੇ ਸਾਰੇ ਜਖ਼ਮੀਆਂ ਨੂੰ ਟ੍ਰੇਨ ਤੋਂ ਉਤਾਰਕੇ ਫਰਸਟ ਏਡ ਦਿੱਤਾ। ਇਸ ਤੋਂ ਬਾਅਦ ਲਖਨਊ-ਕਾਨਪੁਰ ਰੇਲ ਮਾਰਗ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਟ੍ਰੇਨ ਡੀਰੇਲ ਹੋਣ ਨਾਲ ਰੇਲ ਆਵਾਜਾਈ ਰੋਕੀ ਗਈ, ਮਰੰਮਤ ਦਾ ਕੰਮ ਜਾਰੀ - india news
ਯੂਪੀ ਦੇ ਕਾਨਪੁਰ ਤੋਂ ਇੱਕ ਟ੍ਰੇਨ ਦੇ ਡੀਰੇਲ ਹੋਣ ਦੀ ਖ਼ਬਰ ਆਈ ਹੈ। ਇਸ ਨਾਲ ਲਖਨਊ-ਕਾਨਪੁਰ ਰੇਲ ਆਵਾਜਾਈ ਰੁੱਕ ਗਈ ਹੈ। ਇਸਦੀ ਮਰੰਮਤ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਛੇਤੀ ਤੋਂ ਛੇਤੀ ਟ੍ਰੈਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਟ੍ਰੇਨ ਡੀਰੇਲ ਹੋਣ ਨਾਲ ਰੇਲ ਆਵਾਜਾਈ ਰੋਕੀ ਗਈ
ਵੀਡੀਓ ਵੇਖਣ ਲਈ ਕਲਿੱਕ ਕਰੋ
ਲਖਨਊ-ਕਾਨਪੁਰ ਐੱਲਸੀ (ਗੱਡੀ ਨੰਬਰ 64201) ਪਲੇਟਫਾਰਮ ਨੰਬਰ-3 ਉੱਤੇ ਡੀਰੇਲ ਹੋ ਗਈ। ਹਾਲਾਂਕਿ, ਬਚਾਅ ਇਹ ਰਿਹਾ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟ੍ਰੇਨ ਡੀਰੇਲ ਹੋਣ ਤੋਂ ਬਾਅਦ ਰੇਲਵੇ ਟ੍ਰੈਕ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ। ਰੈਸਕਿਊ ਟੀਮ ਮੌਕੇ ਉੱਤੇ ਪਹੁੰਚ ਚੁੱਕੀ ਹੈ। ਟ੍ਰੈਕ ਨੂੰ ਮੁੜ ਠੀਕ ਕੀਤਾ ਜਾ ਰਿਹਾ ਹੈ। ਰੇਲਵੇ ਟ੍ਰੈਕ ਤੋਂ ਨੁਕਸਾਨੇ ਗਏ ਡੱਬੇ ਹਟਾਏ ਜਾ ਰਹੇ ਹਨ ਅਤੇ ਛੇਤੀ ਹੀ ਟ੍ਰੈਕ ਨੂੰ ਬਹਾਲ ਕਰ ਦਿੱਤਾ ਜਾਵੇਗਾ।