ਰਾਜਸਥਾਨ: ਸ਼ਨੀਵਾਰ ਨੂੰ ਜ਼ਿਲ੍ਹੇ ਦੇ ਸ਼ੇਰਗੜ੍ਹ ਖੇਤਰ ਵਿਚ ਇਕ ਟ੍ਰੇਲਰ ਅਤੇ ਪਿਕਅਪ ਟਰੱਕ ਵਿਚਕਾਰ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਅਤੇ ਦਿਹਾਤੀ ਐਸਪੀ ਮੌਕੇ 'ਤੇ ਪਹੁੰਚ ਗਏ।
ਜੋਧਪੁਰ: ਟ੍ਰੇਲਰ ਅਤੇ ਪਿਕਅਪ ਵਿਚਕਾਰ ਟੱਕਰ, 11 ਦੀ ਮੌਤ, 3 ਜ਼ਖਮੀ - accident news
ਰਾਜਸਥਾਨ ਦੇ ਜੋਧਪੁਰ ਦੇ ਸ਼ੇਰਗੜ੍ਹ ਖੇਤਰ ਵਿੱਚ ਇੱਕ ਟ੍ਰੇਲਰ ਤੇ ਪਿਕਅਪ ਟਰੱਕ ਵਿਚਕਾਰ ਟੱਕਰ ਹੋ ਗਈ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਸੜਕ ਹਾਦਸੇ ਵਿੱਚ 3 ਲੋਕ ਜ਼ਖ਼ਮੀ ਹੋ ਗਏ।
ਫ਼ੋਟੋ
ਜਾਣਕਾਰੀ ਅਨੁਸਾਰ ਹਾਦਸੇ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ 4 ਪੁਰਸ਼ 6 ਔਰਤਾਂ ਤੇ 1 ਬੱਚਾ ਸ਼ਾਮਲ ਹੈ। ਇਹ ਸਾਰੇ ਬਲੋਤਰਾ ਦੇ ਵਸਨੀਕ ਦੱਸੇ ਜਾ ਰਹੇ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਹੁੰਚੀ ਪੁਲਿਸ ਨੇ ਇਕ ਕਰੇਨ ਦੀ ਮਦਦ ਨਾਲ ਪਿਕਅਪ' ਚ ਫਸੇ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।
ਇਹ ਘਟਨਾ ਜ਼ਿਲ੍ਹੇ ਦੇ ਸ਼ੇਰਗੜ੍ਹ ਖੇਤਰ ਦੇ ਸੋਈਂਤਰਾ ਪਿੰਡ ਨੇੜੇ ਮੈਗਾ ਹਾਈਵੇਅ ਦੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਹਾਦਸੇ ਬਾਰੇ ਟਵਿੱਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।